RSS ਮੁਖੀ ਮੋਹਨ ਭਾਗਵਤ ਆਪਣੇ ਪੰਜਾਬ ਦੌਰੇ ਦੇ ਆਖਿਰੀ ਦਿਨ ਡੇਰਾ ਬਿਆਸ ਪਹੁੰਚੇ ਜਿੱਥੇ ਉਹਨਾਂ ਨੇ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਧਸੂਆਮੀ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਿਕ ਇਸ ਦੌਰਾਨ ਮੋਹਨ ਭਾਗਵਤ ਨੇ ਬਾਬਾ ਜੀ ਨਾਲ 2 ਘੰਟੇ ਤੱਕ ਬੰਦ ਕਮਰੇ ਵਿੱਚ ਚਰਚਾ ਕੀਤੀ । ਜਿਸ ਤੋਂ ਬਾਅਦ ਮੋਹਨ ਬਾਹਰ ਆ ਗਏ । ਇਸ ਦੌਰਾਨ ਮੋਹਨ ਭਾਗਵਤ ਨੇ ਗੁਰੂ ਘਰ ਲੰਗਰ ਦਾ ਦੌਰਾ ਵੀ ਕੀਤਾ ।