ਦੇਸ਼ ਭਰ ‘ਚ ਠੰਡ ਦੇ ਦਸਤਕ ਦੇ ਦਿੱਤੀ ਹੈ. ਦਸੰਬਰ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਹੈ, ਦਸੰਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਸਰਦੀ ਦਾ ਵਧਣਾ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਦੂਜੇ ਪਾਸੇ ਪਹਾੜਾਂ ‘ਤੇ ਬਰਫਬਾਰੀ ਤੋਂ ਬਾਅਦ ਉੱਤਰੀ ਭਾਰਤ ‘ਚ ਸਰਦੀ ਵਧਣ ਲੱਗੀ ਹੈ। ਮੌਸਮ ਵਿਭਾਗ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਹੋਰ ਵੀ ਘੱਟ ਜਾਵੇਗੀ ਤੇ ਨਾਲ ਹੀ ਆਉਣ ਵਾਲੇ 3 ਦਿਨਾਂ ‘ਚ ਪੰਜਾਬ ‘ਚ ਰਾਤ ਦੇ ਤਾਪਮਾਨ ‘ਚ ਵੀ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਵਾਲੀ ਹੈ। ਇਸ ਤੋਂ ਬਾਅਦ 11 ਦਸੰਬਰ ਤੋਂ ਮੌਸਮ ‘ਚ ਬਦਲਾਅ ਕਾਰਨ ਰਾਤ ਦਾ ਤਾਪਮਾਨ ਫਿਰ ਵਧਦਾ ਨਜ਼ਰ ਆਵੇਗਾ
ਮੌਸਮ ਵਿਭਾਗ (IMD) ਕਿਹਾ ਹੈ ਕਿ ਸ਼ਨੀਵਾਰ ਨੂੰ ਪੰਜਾਬ, ਹਰਿਆਣਾ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ। ਸੂਬੇ ’ਚ ਧੁੰਦ ਦੀ ਚਾਦਰ ਮੁੜ ਤੋਂ ਵਿਛ ਗਈ ਹੈ ਜਿਸ ਕਾਰਨ ਮੁੜ ਤੋਂ ਧੁੰਦ ਦਾ ਕਹਿਰ ਸ਼ੁਰੂ ਹੋ ਗਿਆ ਹੈ। ਸੰਘਣੀ ਧੁੰਦ ਦੇ ਕਾਰਨ ਪੰਜਾਬ ਵਿੱਚ ਰੂਹ ਕੰਬਾਉ ਹਾਦਸਿਆਂ ਵਿੱਚ ਇਜਾਫ਼ਾ ਹੋਇਆ ਹੈ। ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਲੰਬੇ ਸਫ਼ਰ ਕਰਨ ਤੋਂ ਬਚੋ ਅਤੇ ਲੋੜ ਪੈਣ ‘ਤੇ ਹੀ ਘਰ ਤੋਂ ਬਾਹਰ ਨਿਕਲੋ।