ਪੰਜਾਬ ‘ਚ ਵਾਹਨ ਚਾਲਕਾਂ ਲਈ ਅਹਿਮ ਖ਼ਬਰ ਸ੍ਹਾਮਣੇ ਆਈ ਹੈ। ਹਾਲ ਹੀ ‘ਚ ਖ਼ਬਰ ਆਈ ਹੈ ਕਿ ਬਿਨਾ ਹਾਈ ਸਕਿਓਰਿਟੀ ਨੰਬਰ ਪਲੇਟ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਇਨ੍ਹਾਂ ਵਾਹਨ ਚਾਲਕਾਂ ਦੇ ਟ੍ਰੈਫਿਕ ਪੁਲਿਸ ਨੇ ਧੜਾਧੜ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇੱਥੇ ਦੱਸਣਯੋਗ ਹੈ ਕਿ ਪਹਿਲਾਂ ਟ੍ਰੈਫਿਕ ਪੁਲਿਸ ਨੇ ਚਿਤਾਵਨੀ ਜਾਰੀ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਵਾਈ, ਉਹ ਲਗਵਾ ਲੈਣ।
ਹੁਣ ਦਿਨ ਚੜ੍ਹਦੇ ਹੀ ਟ੍ਰੈਫਿਕ ਪੁਲਿਸ ਦੀਆਂ ਸਾਰੀਆਂ ਟੀਮਾਂ ਨੇ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਫੜ੍ਹਨਾ ਸ਼ੁਰੂ ਕਰ ਦਿੱਤਾ ਹੈ। ਬਿਨਾ ਹਾਈ ਸਕਿਓਰਿਟੀ ਨੰਬਰ ਪਲੇਟ ਫੜ੍ਹੇ ਜਾਣ ਵਾਲਿਆਂ ‘ਤੇ ਪਹਿਲੀ ਵਾਰ 2 ਹਜ਼ਾਰ ਅਤੇ ਦੂਜੀ ਵਾਰ 3 ਹਜ਼ਾਰ ਰੁਪਏ ਜੁਰਮਾਨਾ ਲਾਉਣ ਦਾ ਨਿਯਮ ਹੈ। ਤੀਜੀ ਵਾਰ ਜ਼ੁਰਮ ਕਰਨ ‘ਤੇ ਵਾਹਨ ਦੀ ਆਰ. ਸੀ. ਬਲੈਕ ਲਿਸਟ ਕਰਨ ਦਾ ਨਿਯਮ ਹੈ।
ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣ ਲਈ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ, ਜਦੋਂ ਕਿ ਸ਼ਹਿਰ ‘ਚ ਨੰਬਰ ਪਲੇਟ ਨੂੰ ਫਿੱਟ ਕਰਵਾਉਣ ਲਈ 2 ਕੇਂਦਰ ਬਣਾਏ ਗਏ ਹਨ। ਇਸ ਦੇ ਨਾਲ ਹੀ ਲੋਕ ਕੁੱਝ ਵਧੇਰੇ ਫ਼ੀਸ ਅਦਾ ਕਰਕੇ ਹੋਮ ਡਲਿਵਰੀ ਸਹੂਲਤ ਦਾ ਲਾਭ ਵੀ ਦੇ ਸਕਦੇ ਹਨ।