ਜਲੰਧਰ ਦੇ ਰਾਮਾਮੰਡੀ ਥਾਣੇ ਦੇ SHO ਰਾਜੇਸ਼ ਕੁਮਾਰ ਅਰੋੜਾ ਨੂੰ ਕਮਿਸ਼ਨਰੇਟ ਪੁਲਿਸ ਨੇ 2.50 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਹਿਰਾਸਤ ‘ਚ ਲਿਆ ਹੈ।ਦਰਅਸਲ ਥਾਣਾ ਰਾਮਾਮੰਡੀ ਦੇ SHO ਰਾਜੇਸ਼ ਕੁਮਾਰ ਅਰੋੜਾ ‘ਤੇ ਸਪਾ ਸੈਂਟਰ ਦੇ ਮਾਲਕ ਕੋਲੋਂ ਰਿਸ਼ਵਤ ਮੰਗੀ ਗਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਇਸ ਮਾਮਲੇ ‘ਚ ਦਰਜ ਕੀਤੀ ਗਈ FIR ‘ਚ ਰਾਜੇਸ਼ ਅਰੋੜਾ ਦੇ ਇਲਾਵਾ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਦੇ ਨਾਂ ਸੰਦੀਪ ਅਤੇ ਅਨਵਰ ਦੱਸੇ ਜਾ ਰਹੇ ਹਨ।ਜਾਣਕਾਰੀ ਮੁਤਾਬਕ ਸਾਹਮਣੇ ਆਇਆ ਹੈ ਕਿ ਰਾਜੇਸ਼ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਪੈਸੇ ਵੀ ਬਰਾਮਦ ਕਰ ਲਏ ਗਏ ਹਨ। ਉਥੇ ਹੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।