ਝਾਰਖੰਡ ਤੋਂ ਬੀਜੇਪੀ ਸਾਂਸਦ ਅਰਜੁਨ ਮੁੰਡਾ ਦੇਸ਼ ਦੇ ਨਵੇਂ ਖੇਤੀਬਾੜੀ ਮੰਤਰੀ ਬਣ ਗਏ ਹਨ। ਦੱਸ ਦਈਏ ਕਿ ਇਹ ਫੈਸਲਾ ਉਨਾਂ ਨੇ ਵਿਧਾਇਕ ਨਰਿੰਦਰ ਸਿੰਘ ਤੋਮਰ ਦੀ ਥਾਂ ਲਈ ਹੈ। ਬੁੱਧਵਾਰ ਨੂੰ ਨਰਿੰਦਰ ਸਿੰਘ ਤੋਮਰ ਨੇ ਖੇਤੀਬਾੜੀ ਮੰਤਰੀ ਤੋਂ ਇਸਤੀਫ਼ਾ ਦਿੱਤਾ ਸੀ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਨਾਂ ਦੇ ਇਸਤੀਫ਼ੇ ਨੂੰ ਮੰਜੂਰੀ ਦਿੱਤੀ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਅਤੇ ਰਾਜੀਵ ਚੰਦਰਸ਼ੇਖਰ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਿਚ ਰਾਜ ਮੰਤਰੀ ਦਾ ਚਾਰਜ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪ੍ਰਹਿਲਾਦ ਸਿੰਘ ਪਟੇਲ ਸਮੇਤ ਭਾਜਪਾ ਦੇ 10 ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਸੀ