ਪੰਜਾਬ ‘ਚ ਨਸ਼ਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ. ਨਸ਼ੇ ਵੇਚਣ ਵਾਲਿਆਂ ਦੇ ਮਨ ‘ਚ ਪੁਲਿਸ ਦਾ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਹੈ. ਹੁਣ ਇਸੇ ਲੜੀ ‘ਚ ਹੁਸ਼ਿਆਰਪੁਰ CIA ਸਟਾਫ਼ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਅਤੇ ਇਸ ਦੌਰਾਨ ਇਹਨਾਂ ਕੋਲੋਂ 6480 ਨ.ਸ਼ੀਲੇ ਕੈਪਸੂਲ, 1200 ਨਸ਼ੀਲੀਆਂ ਗੋਲੀਆਂ ਅਤੇ ਇੱਕ ਦੇਸੀ ਪਿਸ.ਤੌਲ 32 ਬੋਰ ਅਤੇ ਮੈਗਜ਼ੀਨ, 7 ਜਿੰਦਾ ਕਾਰਤੂਸ 32 ਬੋਰ ਬਰਾਮਦ ਕੀਤੇ ਗਏ ਹਨ।
ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈਜਾਣਕਾਰੀ ਮੁਤਾਬਕ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਪੰਕਜ ਕੁਮਾਰ ਗੁਪਤਾ ਜਮਾਨਤ ‘ਤੇ ਜੇਲ੍ਹ ‘ਚੋਂ ਬਾਹਰ ਆ ਕੇ ਮੁੜ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਇਹ ਦੋਵੇਂ ਨੌਜਵਾਨ ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ‘ਤੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਲਿਆ ਕੇ ਸਬਜ਼ੀ ਮੰਡੀ ‘ਚ ਕੰਮ ਕਰਦੇ ਮਜ਼ਦੂਰਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਮਹਿੰਗੇ ਰੇਟ ‘ਤੇ ਵੇਚਦੇ ਸਨ।
ਪੁਲਿਸ ਲਾਈਨ ਵਿੱਚ ਸਰਬਜੀਤ ਸਿੰਘ ਅਤੇ ਪਰਮਿੰਦਰ ਸਿੰਘ ਪੀ.ਪੀ.ਐਸ ਨੇ ਦੱਸਿਆ ਕਿ ਜਦੋਂ ਸੀ.ਆਈ.ਏ ਸਟਾਫ਼ ਦੇ ਇੰਸਪੈਕਟਰ ਬਲਵਿੰਦਰਪਾਲ ਅਤੇ ਐਸ.ਆਈ ਨਵਜੋਤ ਸਿੰਘ ਦੀ ਪਾਰਟੀ ਸਰਕਾਰੀ ਕਾਲਜ ਹੁਸ਼ਿਆਰਪੁਰ ਚੌਂਕ ਅਤੇ ਪੁਰਹੀਰਾਂ ਨੇੜੇ ਪਹੁੰਚੀ ਤਾਂ ਇੱਕ ਐਕਟਿਵਾ ਤੇ ਸਵਾਰ ਨੌਜਵਾਨ ਅਤੇ ਪੈਦਲ ਜਾ ਰਹੇ ਇੱਕ ਨੌਜਵਾਨ ਨਾਲ ਗੱਲ ਹੋ ਰਹੀ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਹ ਤੇਜ਼ੀ ਨਾਲ ਅੱਗੇ ਵਧੇ।