ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੱਧੂ ਅੱਜ ਇਨਾਇਤ ਰੰਧਾਵਾ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਕਰਨ ਸਿੱਧੂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਪਟਿਆਲਾ ਦੇ ਬਾਰਾਦਰੀ ਵਿਖੇ ਸਥਿਤ ਜੱਦੀ ਘਰ ਵਿਚ ਨਿਭਾਈਆਂ ਗਈਆਂ। ਸ਼ਾਮ ਨੂੰ ਪਟਿਆਲਾ ਵਿਚ ਹੀ ਨੀਮ ਰਾਣਾ ਹੋਟਲ ਵਿਚ ਪਾਰਟੀ ਰੱਖੀ ਗਈ ਹੈ। ਜਿਸ ਲਈ ਕਾਂਗਰਸ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਸਮੇਤ ਹੋਰ ਆਗੂਆਂ ਨੂੰ ਸਦਾ ਪੱਤਰ ਵੀ ਦਿੱਤਾ ਗਿਆ ਹੈ।
ਓਧਰ ਸੋਨੀਆ ਗਾਂਧੀ ਨੇ ਕਰਨ ਤੇ ਇਨਾਇਤ ਦੇ ਵਿਆਹ ਲਈ ਨਵਜੋਤ ਸਿੱਧੂ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ ਹਨ। ਸ਼ਾਮ ਦੇ ਪ੍ਰੋਗਰਾਮ ਵਿਚ ਦਿੱਲੀ ਅਤੇ ਪੰਜਾਬ ਦੀਆਂ ਕਈ ਵੱਡੀਆਂ ਸਖਸ਼ੀਅਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਓਧਰ ਨਵਜੋਤ ਸਿੱਧੂ ਦੀ ਵਿਆਹ ਵਿਚ ਭੰਗੜਾ ਪਾਉਂਦਿਆਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਪੂਰੇ ਪਰਿਵਾਰ ਨਾਲ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਹਨ।