ਕਾਂਗਰਸ ਨੇਤਾ ਰੇਵੰਤ ਰੈੱਡੀ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਹੈਦਰਾਬਾਦ ਦੇ ਐੱਲ.ਬੀ. ਸਟੇਡੀਅਮ ‘ਚ ਆਯੋਜਿਤ ਪ੍ਰੋਗਰਾਮ ‘ਚ ਤੇਲੰਗਾਨਾ ਦੀ ਰਾਜਪਾਲ ਟੀ ਸੌਂਦਰਰਾਜਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁੱਕਾਈ।
ਸਹੁੰ ਚੁੱਕ ਸਮਾਗਮ ‘ਚ ਕਰੀਬ ਇਕ ਲੱਖ ਲੋਕ ਸ਼ਾਮਲ ਹੋਏ। ਇਸ ਪ੍ਰੋਗਰਾਮ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਡਿਪਟੀ ਸੀ.ਐੱਮ. ਡੀ. ਸ਼ਿਵਕੁਮਾਰ ਸਮੇਤ ਤਮਾਮ ਨੇਤਾ ਮੌਜੂਦ ਰਹੇ।
ਦੱਸ ਦਈਏ ਕਿ ਰੇਵੰਤ ਰੈੱਡੀ ਤੇਲੰਗਾਨਾ ਦੇ ਦੂਜੇ ਮੁੱਖ ਮੰਤਰੀ ਬਣੇ ਹਨ। 2013 ‘ਚ ਤੇਲੰਗਾਨਾ ਦੇ ਗਠਨ ਤੋਂ ਬਾਅਦ ਕਾਂਗਰਸ ਇਥੇ ਪਹਿਲੀ ਵਾਰ ਸੱਤਾ ‘ਚ ਆਈ ਹੈ। ਇੱਥੋਂ ਹੁਣ ਤਕ ਚੇੰਦਰਸ਼ੇਖਰ ਰਾਓ (ਕੇ.ਸੀ.ਆਰ.) ਹੀ ਦੋ ਵਾਰ ਮੁੱਖ ਮੰਤਰੀ ਬਣੇ ਸਨ। ਹਾਲਾਂਕਿ, ਉਹ ਇਸ ਵਾਰ ਹੈਟ੍ਰਿਕ ਲਗਾਉਣ ਤੋਂ ਖੁੰਝ ਗਏ ਹਨ।