ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਕਰਜੇ ਹੇਠ ਡੁੱਬਣ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਦਿਨ ਪੰਜਾਬ ਨੂੰ ਕਰਜ਼ੇ ਹੇਠ ਡੋਬ ਰਹੀ ਹੈ। ਸਰਕਾਰ ਵੱਲੋਂ ਕੱਲ੍ਹ ਹੀ 941 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਗਿਆ ਹੈ ਇਸ ਹਿਸਾਬ ਨਾਲ “ਆਪ” ਵੱਲੋ ਨਵੰਬਰ ਦੇ ਮਹੀਨੇ ਵਿੱਚ ਹੀ ਲਿਆ ਗਿਆ ਕਰਜ਼ਾ 4,450 ਕਰੋੜ ਰੁਪਏ ਦਾ ਹੋ ਜਾਵੇਗਾ। ਇਨ੍ਹਾਂ ਨੇ ਆਪਣੇ 20 ਮਹੀਨਿਆਂ ਦੇ ਕਾਰਜਕਾਲ ਵਿੱਚ ਹੁਣ ਤੱਕ 60,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ।
ਮੌਜੂਦਾ ਸਰਕਾਰ ਨੇ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ ਪੱਖੀ ਸਕੀਮਾਂ ਬੰਦ ਕਰ ਦਿੱਤੀਆ ਹਨ। ਇਹ ਚਿੰਤਾਜਨਕ ਹੈ ਕਿ ਇਸ ਸਰਕਾਰ ਨੇ ਨਾ ਹੀ ਕੋਈ ਨਵਾਂ ਵਿਕਾਸ ਪ੍ਰੋਜੈਕਟ ਲਿਆਂਦਾ ਹੈ ਤਾਂ ਫਿਰ ਪੰਜਾਬ ਪੁੱਛ ਰਿਹਾ ਹੈ ਕਿ ਇਹ ਸਾਰਾ ਉਧਾਰ ਲਿਆ ਗਿਆ ਪੈਸਾ ਖ਼ਰਚ ਕਿੱਥੇ ਹੋ ਰਿਹਾ ਹੈ? ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੇ ਸਰਕਾਰੀ ਜਹਾਜ਼ਾਂ ਦੀ ਦੁਰਵਰਤੋਂ ਅਤੇ ਝੂਠੀਆਂ ਮਸ਼ਹੂਰੀਆਂ ਨੂੰ ਬੰਦ ਕਰਕੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਸਰਕਾਰ ਬਣਨ ‘ਤੇ ‘ਆਪ’ ਵੱਲੋਂ ਖ਼ਰਚੇ ਇਸ ਸਾਰੇ ਪੈਸੇ ਦੀ ਵਸੂਲੀ ਕਰਨ ਅਤੇ ਇਸ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਨ ਲਈ ਅਸੀਂ ਵਚਨਬੱਧ ਹਾਂ।
ਇਸਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਖੜ੍ਹੇ ਕੀਤੇ ਹਨ. ਮਜੀਠੀਆ ਨੇ ਕਿਹਾ ਕਿ – ਇੱਕ ਪੰਜਾਬ ਅਖ਼ਬਾਰ ਦਾ ਹਵਾਲਾ ਦਿੰਦਿਆ ਹੋਇਆ ਮਜੀਠੀਆ ਨੇ ਕਿਹਾ ਕਿ ਪੰਜਾਬ ਸਿਰ ਕਰਜ਼ਾ ਚੜ੍ਹਾਉਣ ਦੀ ਥਾਂ ਜਿਹੜੀਆਂ ਤੁਹਾਡੇ ਆਕਾ ਲਾਲਾ ਜੀ ਅਰਵਿੰਦ ਕੇਜਰੀਵਾਲ ਨੂੰ ਮੱਧ ਪ੍ਰਦੇਸ਼, ਛਤੀਸਗੜ੍ਹ ਤੇ ਰਾਜਸਥਾਨ ’ਚ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ ਹਨ.
ਉਹਨਾਂ ਤੋਂ ਮੰਗੋ ਸਪੈਸ਼ਲ ਜੈਟ ਦੇ ਕਿਰਾਏ ਦਾ ਪੈਸਾ ਤੇ ਇਸ਼ਤਿਹਾਰਬਾਜ਼ੀ ’ਤੇ ਖਰਚ ਹੋਏ ਪੰਜਾਬ ਦੇ ਸੈਂਕੜੇ ਕਰੋੜਾਂ ਰੁਪਏ….ਪੰਜਾਬ ਨੂੰ ਕੀ ਮਿਲਿਆ ਸੈਂਕੜੇ ਕਰੋੜਾਂ ਰੁਪਏ ਫੋਕੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ’ਤੇ ਫੂਕ ਕੇ… ਕੇਜਰੀਵਾਲ ਤਾਂ ਕਹਿੰਦੇ ਸੀ 20 ਹਜ਼ਾਰ ਕਰੋੜ ਰੁਪਏ ਮਾਇਨਿੰਗ ਤੋਂ ਆ ਜਾਣਗੇ…ਆ ਗਏ ? 34 ਹਜ਼ਾਰ ਕਰੋੜ ਭ੍ਰਿਸ਼ਟਾਚਾਰ ਖਤਮ ਕਰਕੇ ਆਉਣੇ ਸੀ ਉਹ ਕਿੱਥੇ ?? ਆਏ ਦਿਨ ਫਜ਼ੂਲ ਖਰਚਾ ਕਰਕੇ ਪੰਜਾਬ ਤੇ ਕਰਜ਼ਾ ਦਾ ਬੋਝ ਵਧਾ ਰਹੇ ਹੋ।