ਜੰਮੂ-ਕਸ਼ਮੀਰ ਪੁਨਰਗਠਨ ਸੋਧ ਬਿੱਲ ਲੋਕ ਸਭਾ ‘ਚ ਜ਼ੋਰਦਾਰ ਬਹਿਸ ਤੋਂ ਬਾਅਦ ਆਖਰਕਾਰ ਪਾਸ ਹੋ ਗਿਆ। ਇਹ ਚਰਚਾ ਛੇ ਘੰਟੇ ਤੱਕ ਚੱਲੀ। ਇਸ ਬਹਿਸ ‘ਤੇ ਚਰਚਾ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਿੱਲ ਦੇ ਉਦੇਸ਼ਾਂ ‘ਤੇ ਹਰ ਕੋਈ ਸਹਿਮਤ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਲੋਕਾਂ ਨੂੰ ਇਨਸਾਫ਼ ਦੇਣ ਲਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਬਿਲ ਉਨ੍ਹਾਂ ਲੋਕਾਂ ਨੂੰ ਨਿਆਂ ਪ੍ਰਦਾਨ ਕਰਨਗੇ, ਜਿਨ੍ਹਾਂ ਨਾਲ 70 ਸਾਲਾਂ ਤੋਂ ਅਨਿਆਂ ਕੀਤਾ ਜਾ ਰਿਹਾ ਸੀ। ਜਿਨ੍ਹਾਂ ਦਾ ਅਪਮਾਨ ਕੀਤਾ ਗਿਆ ਅਤੇ ਅਣਗੌਲਿਆ ਕੀਤਾ ਗਿਆ। ਉਨ੍ਹਾਂ ਨੂੰ ਅਧਿਕਾਰ ਅਤੇ ਸਨਮਾਨ ਦੇਣ ਅਤੇ ਉਨ੍ਹਾਂ ਦਾ ਵਿਕਾਸ ਕਰਨ ਲਈ ਇਹ ਬਿੱਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਬਿੱਲ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ। ਇਹ ਚਰਚਾ ਛੇ ਘੰਟੇ ਤੱਕ ਚੱਲੀ।
ਇਹ ਬਿੱਲ ਤ੍ਰਾਸਦੀ ਦਾ ਸ਼ਿਕਾਰ ਲੋਕਾਂ ਨੂੰ ਦੇਵੇਗਾ ਮਜਬੂਤੀ
ਇਸ ਬਿੱਲ ਰਾਹੀਂ ਅੱਤਵਾਦ ਦੀ ਭਿਆਨਕ ਤ੍ਰਾਸਦੀ ਝੱਲ ਚੁੱਕੇ ਲੋਕਾਂ ਨੂੰ ਬਲ ਮਿਲੇਗਾ। ਇਹ ਬਿੱਲ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਅਤੇ ਸ਼ਕਤੀਕਰਨ ਲਈ ਹੈ ਜੋ ਆਪਣੇ ਹੀ ਦੇਸ਼ ਤੋਂ ਉਜਾੜੇ ਜਾ ਰਹੇ ਹਨ ਅਤੇ ਆਪਣੇ ਵਤਨ ਤੋਂ ਉਖੜ ਰਹੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਅੱਤਵਾਦ ਕਾਰਨ 46631 ਪਰਿਵਾਰ ਅਤੇ 157967 ਲੋਕ ਆਪਣਾ ਸੂਬਾ ਛੱਡ ਕੇ ਬੇਘਰ ਹੋ ਕੇ ਦੂਜੇ ਸੂਬਿਆਂ ‘ਚ ਰਹਿ ਰਹੇ ਹਨ।
ਜੰਮੂ ‘ਚ 43, ਕਸ਼ਮੀਰ ‘ਚ 47 ਅਤੇ PoK ਲਈ 24 ਵਿਧਾਨ ਸਭਾ ਸੀਟਾਂ
ਪਾਕਿਸਤਾਨ ਨਾਲ ਪਹਿਲੀ ਜੰਗ ਤੋਂ ਬਾਅਦ ਮਕਬੂਜ਼ਾ ਕਸ਼ਮੀਰ ਤੋਂ 31779 ਪਰਿਵਾਰ ਬੇਘਰ ਹੋਏ ਹਨ, 26319 ਪਰਿਵਾਰ ਜੰਮੂ-ਕਸ਼ਮੀਰ ‘ਚ ਅਤੇ 5460 ਪਰਿਵਾਰ ਦੇਸ਼ ਭਰ ‘ਚ ਵਸੇ ਹਨ। ਅਸੀਂ ਜਾਣਬੁੱਝ ਕੇ ਇਸ ਹੱਦਬੰਦੀ ਵਿੱਚ ਸੰਤੁਲਨ ਬਣਾਇਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਨਵੇਂ ਬਿੱਲ ਵਿੱਚ ਇੱਕ ਵਿਵਸਥਾ ਕੀਤੀ ਗਈ ਹੈ, ਜਿਸ ਅਨੁਸਾਰ ਪਹਿਲਾਂ ਵਿਧਾਨ ਸਭਾ ਵਿੱਚ ਜਿੱਥੇ 3 ਨਾਮਜ਼ਦ ਮੈਂਬਰ ਹੁੰਦੇ ਸਨ, ਹੁਣ 5 ਨਾਮਜ਼ਦ ਮੈਂਬਰ ਹੋਣਗੇ। ਜੰਮੂ ਖੇਤਰ ਵਿੱਚ ਵਿਧਾਨ ਸਭਾ ਸੀਟਾਂ 37 ਤੋਂ ਵਧਾ ਕੇ 43 ਅਤੇ ਕਸ਼ਮੀਰ ਖੇਤਰ ਵਿੱਚ 46 ਤੋਂ ਵਧਾ ਕੇ 47 ਕਰ ਦਿੱਤੀਆਂ ਗਈਆਂ ਹਨ।