ਪੰਜਾਬ ‘ਚ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਖ਼ਿਲਾਫ਼ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਹਾਲ ਹੀ ‘ਚ ਖ਼ਬਰ ਆਈ ਹੈ ਕਿ ਮੋਹਾਲੀ ਅਧੀਨ ਪੈਂਦੇ ਖਰੜ ਨੇੜਲੇ ਪਿੰਡ ਸਿੱਲ ਦੇ ਗੁਰਦੁਆਰਾ ਸਾਹਿਬ ‘ਚ ਇਕ ਨੌਜਵਾਨ ਵਲੋਂ ਬੇਹੱਦ ਸ਼ਰਮਨਾਕ ਕਾਰਾ ਕੀਤਾ ਗਿਆ ਹੈ। ਘੜੂਆਂ ਦੇ ਪਿੰਡ ਸਿੱਲ ਦੇ ਗੁਰੂ ਘਰ ਵਿੱਚ ਅੱਜ ਸਵੇਰੇ ਕਰੀਬ ਪੰਜ ਵਜੇ ਇੱਕ ਨੌਜਵਾਨ ਗੁਰੂ ਘਰ ‘ਚ ਦਾਖਿਲ ਹੋ ਗਿਆ।
ਇਸ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ‘ਤੇ ਬੈਠੇ ਪਾਠੀ ਸਿੰਘ ਨਾਲ ਹਥੋਪਾਈ ਸ਼ੁਰੂ ਕਰ ਦਿੱਤੀ। ਉਸ ਨੇ ਪਹਿਲਾਂ ਪਾਠੀ ਸਿੰਘ ਨੂੰ ਤਾਬਿਆ ਤੋਂ ਘਸੀਟ ਕੇ ਹੇਠਾਂ ਲਾ ਦਿੱਤਾ ਅਤੇ ਜਦੋਂ ਪਾਠੀ ਸਿੰਘ ਨੇ ਉਸ ਨੂੰ ਫੜ ਕੇ ਸਵੈ ਰੱਖਿਆ ‘ਚ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਤਾਬਿਆ ਕੋਲੇ ਆਪਣੇ ਸਾਰੇ ਕੱਪੜੇ ਲਾਹ ਦਿੱਤੇ।
ਦੱਸ ਦਈਏ ਕਿ ਇਹ ਨੌਜਵਾਨ ਪਿੰਡ ਦਾ ਹੀ ਵਸਨੀਕ ਦੱਸਿਆ ਜਾ ਰਿਹਾ, ਜੋ ਕਿ ਨੇੜਲੇ ਪੈਟਰੋਲ ਪੰਪ ਉੱਤੇ ਕੰਮ ਕਰਦਾ ਹੈ। ਮਾਮਲੇ ਦੀ ਪੁਲਿਸ ਜਾਂਚ ਕਰ ਰਹੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਗੱਲ ਦੀ ਤਫਤੀਸ਼ ਕੀਤੀ ਜਾ ਰਹੀ ਹੈ