ਅਮਰੀਕੀ ਪੁਲਾੜ ਏਜੰਸੀ ਨਾਸਾ ਵਿੱਚ 13 ਸਾਲਾਂ ਤੋਂ ਕੰਮ ਕਰ ਰਹੀ ਭਾਰਤੀ ਮਹਿਲਾ ਅਕਸ਼ਤਾ ਕ੍ਰਿਸ਼ਣਮੂਰਤੀ ਨੇ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤ ਦੀ ਅਜਿਹੀ ਪਹਿਲੀ ਮਹਿਲਾ ਬਣ ਗਈ ਹੈ ਜਿਸ ਨੇ ਮੰਗਲ ‘ਤੇ ਰੋਵਰ ਚਲਾਇਆ ਹੈ। ਅਕਸ਼ਤਾ ਨਾਸਾ ਦੇ ਮਿਸ਼ਨ ਦਾ ਹਿੱਸਾ ਸੀ, ਜਿਸ ਦੇ ਤਹਿਤ ਪੁਲਾੜ ਏਜੰਸੀ ਮੰਗਲ ‘ਤੇ ਕੁਝ ਨਮੂਨੇ ਇਕੱਠੇ ਕਰ ਰਹੀ ਸੀ। ਇਸ ਤਹਿਤ ਉਸ ਨੇ ਮੰਗਲ ਗ੍ਰਹਿ ‘ਤੇ ਰੋਵਰ ਚਲਾ ਕੇ ਰਿਕਾਰਡ ਬਣਾਇਆ। ਕਿਹਾ ਜਾ ਰਿਹਾ ਹੈ ਕਿ ਹੁਣ ਇਹ ਸੈਂਪਲ ਧਰਤੀ ‘ਤੇ ਲਿਆਂਦੇ ਜਾਣਗੇ।