ਦੁਨੀਆ ਦੇ ਨੰਬਰ ਇਕ ਗੋਲਫਰ ਸਕਾਟੀ ਸ਼ੇਲਫਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲੀ ਵਾਰ ਹੀਰੋ ਵਰਲਡ ਚੈਲੰਜ ਦਾ ਖਿਤਾਬ ਜਿੱਤਿਆ ਜਦਕਿ ਟੂਰਨਾਮੈਂਟ ਦੇ ਮੇਜ਼ਬਾਨ ਟਾਈਗਰ ਵੁਡਸ ਨੇ ਚੰਗੀ ਵਾਪਸੀ ਕੀਤੀ। ਸ਼ੇਲਫਰ ਨੇ ਆਖਰੀ ਦੌਰ ਤੋਂ ਪਹਿਲਾਂ ਤਿੰਨ ਸ਼ਾਟਾਂ ਦੀ ਬੜ੍ਹਤ ਬਣਾ ਰੱਖੀ ਸੀ। ਉਸ ਨੇ ਆਖਰੀ ਦੌਰ ਵਿਚ ਚਾਰ ਅੰਡਰ 68 ਦਾ ਕਾਰਡ ਖੇਡਿਆ ਤੇ ਆਪਣਾ ਕੁਲ ਸਕੋਰ 268 ਤਕ ਪਹੁੰਚਾਇਆ। ਉਸ ਨੂੰ ਖਿਤਾਬ ਜਿੱਤਣ ’ਤੇ 10 ਲੱਖ ਅਮਰੀਕੀ ਡਾਲਰ ਦਾ ਇਨਾਮ ਮਿਲਿਆ।
ਮੈਟ ਫਿਟਜਪੈਟ੍ਰਿਕ ਨੇ ਆਖਰੀ ਦੌਰ ਵਿਚ ਅੱਠ ਅੰਡਰ 67 ਦੇ ਕਾਰਡ ਨਾਲ ਆਪਣਾ ਕੁਲ ਸਕੋਰ 272 ’ਤੇ ਪਹੁੰਚਾਇਆ ਤੇ ਤੀਜਾ ਸਥਾਨ ਹਾਸਲ ਕੀਤਾ। ਸਾਰਿਆਂ ਦੀਆਂ ਨਜ਼ਰਾਂ ਟਾਈਗਰ ਵੁਡਸ ’ਤੇ ਟਿਕੀਆਂ ਸਨ। ਉਸ ਨੇ ਆਖਰੀ ਦੌਰ ਵਿਚ 72 ਦਾ ਕਾਰਡ ਖੇਡਿਆ। ਇਸ ਤੋਂ ਪਹਿਲਾਂ ਸ਼ੁਰੂਆਤੀ ਤਿੰਨ ਦਿਨ ਉਸਦਾ ਸਕੋਰ 75, 70 ਤੇ 71 ਰਿਹਾ ਸੀ।