ਜੇ .ਈ.ਈ. ਐਡਵਾਂਸਡ ਵਿਦਿਆਰਥੀਆਂ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਇਸ ਵਾਰ ਇਸ ਪ੍ਰੀਖਿਆ ਲਈ ਅਰਜ਼ੀਆਂ ਦੇਣ ਵਾਲੇ ਉਮੀਦਵਾਰਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ 300 ਰੁਪਏ ਵੱਧ ਫ਼ੀਸ ਭਰਨੀ ਪਵੇਗੀ ਕਿਉਂਕਿ ਆਈ.ਆਈ.ਟੀ. ਨੇ ਐਪਲੀਕੇਸ਼ਨ ਫ਼ੀਸ ਵਧਾ ਦਿੱਤੀ ਹੈ। ਇਸ ਸਂਬਂਧੀ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਨੇ ਇਨਫਾਰਮੇਸ਼ਨ ਬੁੱਕਲੇਟ ਜਾਰੀ ਕਰ ਦਿੱਤੀ ਹੈ। ਪਿਛਲੀ ਵਾਰ ਤੱਕ ਜਿੱਥੇ ਜਨਰਲ ਅਤੇ ਓ.ਬੀ.ਸੀ.ਵਰਗ ਦੇ ਉਮੀਦਵਾਰ 2900 ਰੁਪਏ ਫ਼ੀਸ ਭਰਦੇ ਸਨ,ਉਨ੍ਹਾਂ ਨੂੰ ਹੁਣ 3200 ਰੁਪਏ ਭਰਨੇ ਹੋਣਗੇ। ਉੱਥੇ ਐੱਸ.ਸੀ, ਐੱਸ.ਟੀ., ਵਿਕਲਾਂਗਾਂ ਅਤੇ ਔਰਤਾਂ ਨੂੰ 1600 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ।