UK ਨੇ ਆਪਣੇ VISA ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹਾਲਾਂਕਿ ਇਸ ਦਾ ਅਸਰ ਸਾਰੇ ਦੇਸ਼ਾਂ ‘ਤੇ ਪਵੇਗਾ ਪਰ ਜੇਕਰ ਭਾਰਤ ਦੀ ਗੱਲ ਕਰੀਏ ਜਿੱਥੋਂ ਲੋਕ ਪੜ੍ਹਾਈ, ਨੌਕਰੀਆਂ ਅਤੇ ਸਿਹਤ ਖੇਤਰ ‘ਚ ਕੰਮ ਕਰਨ ਲਈ ਵੱਡੇ ਪੱਧਰ ‘ਤੇ ਬ੍ਰਿਟੇਨ ਜਾਂਦੇ ਹਨ, ਇਸ ਤੋਂ ਕਾਫੀ ਪ੍ਰਭਾਵਿਤ ਹੋ ਸਕਦੇ ਹਨ। ਰਿਸ਼ੀ ਸੁਨਕ ਦੀ ਸਰਕਾਰ ਨੇ ਬ੍ਰਿਟੇਨ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਕੁਝ ਸਖਤ ਕਦਮ ਚੁੱਕੇ ਹਨ, ਜੋ ਕਿ ਅਗਲੇ ਸਾਲ 2024 ਤੋਂ ਲਾਗੂ ਹੋਣਗੇ। UK ਸਰਕਾਰ ਦੇ ਇਸ ਫੈਸਲੇ ਦੀ ਹੁਣ ਭਾਰਤ ਵਿੱਚ ਕਾਫੀ ਚਰਚਾ ਹੋ ਰਹੀ ਹੈ।
ਰਿਸ਼ੀ ਸੁਨਕ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਅਸੀਂ ਹੁਣੇ ਹੀ ਨੈੱਟ ਮਾਈਗ੍ਰੇਸ਼ਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ। ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਅਜਿਹਾ ਨਹੀਂ ਕੀਤਾ। ਨਵੇਂ ਨਿਯਮ ਵਿਦੇਸ਼ੀ ਕਾਮਿਆਂ ਲਈ ਹੁਨਰ-ਅਧਾਰਤ ਵੀਜ਼ਾ ਪ੍ਰਾਪਤ ਕਰਨ ਲਈ ਉੱਚ ਤਨਖਾਹ ਸੀਮਾ ਨਿਰਧਾਰਤ ਕਰਦੇ ਹਨ।