ਪਠਾਨ ਅਤੇ ਜਵਾਨ ਦੀ ਸਫਲਤਾ ਤੋਂ ਬਾਅਦ ਲੋਕ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਡੰਕੀ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਜਿਸ ਤੋਂ ਬਾਅਦ ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਕਾਫੀ ਵਧ ਗਿਆ ਸੀ। ਟੀਜ਼ਰ ਅਤੇ ਦੋ ਗੀਤਾਂ ਦੇ ਰਿਲੀਜ਼ ਹੋਣ ਤੋਂ ਬਾਅਦ ਆਖਰਕਾਰ ਸ਼ਾਹਰੁਖ ਖਾਨ ਦੀ ਮੋਸਟ ਅਵੇਟਿਡ ਫਿਲਮ ‘ਡੰਕੀ’ ਦਾ ਜ਼ਬਰਦਸਤ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ, ਜੋ ਕਿ ਇਮੋਸ਼ਨ ਅਤੇ ਡਰਾਮੇ ਨਾਲ ਭਰਪੂਰ ਹ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ 21 ਦਿਸੰਬਰ ਨੂੰ ਸਿਨੇਮਘਰਾਂ ‘ਚ ਰੀਲਿਜ਼ ਕੀਤੀ ਜਾ ਰਹੀ।
3 ਮਿੰਟ 2 ਸਕਿੰਟ ਦਾ ਟ੍ਰੇਲਰ ਦੀ ਸ਼ੁਰੂਆਤ ਹਾਰਡੀ (ਸ਼ਾਹਰੁਖ ਖਾਨ) ਦੁਆਰਾ ਆਪਣੀ ਕਹਾਣੀ ਸੁਣਾਉਣ ਨਾਲ ਹੁੰਦੀ ਹੈ, ਜੋ 1995 ਵਿੱਚ ਲਾਲਟੂ ਤੋਂ ਸ਼ੁਰੂ ਹੋਈ ਸੀ, ਜਿੱਥੇ ਉਹ ਆਪਣੇ ਚਾਰ ਦੋਸਤਾਂ ਨੂੰ ਮਿਲਿਆ ਸੀ। ਇਨ੍ਹਾਂ ਸਾਰੇ ਦੋਸਤਾਂ ਦੀ ਲੰਡਨ ਜਾਣ ਦੀ ਇੱਛਾ ਸੀ। ਫਿਰ ਉਹ ਹਾਜ਼ਰੀਨ ਨੂੰ ਆਪਣੇ ਦੋਸਤਾਂ ਬੱਲੀ ਜੋ ਕਿ ਇੱਕ ਨਾਈ ਹੈ, ਹੂਗੂ ਜੋ ਇੱਕ ਕੱਪੜੇ ਦੀ ਦੁਕਾਨ ਚਲਾਉਂਦਾ ਹੈ ਅਤੇ ਸੁੱਖੀ ਜੋ ਅੰਗਰੇਜ਼ੀ ਬੋਲਣ ਦਾ ਸ਼ੌਕੀਨ ਹੈ, ਉਨ੍ਹਾਂ ਦੇ ਨਾਲ ਮਨੂ ਵੀ ਹੈ ਜੋ ਹਾਰਡੀ ਲਈ ਦੁਨੀਆ ਨਾਲ ਲੜ ਸਕਦਾ ਹੈ।
ਟ੍ਰੇਲਰ ਸਾਨੂੰ ਬੋਮਨ ਇਰਾਨੀ ਦੇ ਕਿਰਦਾਰ ਨਾਲ ਜਾਣੂ ਕਰਵਾਉਂਦਾ ਹੈ ਜੋ ਫਿਲਮ ਵਿੱਚ ਇੱਕ ਅੰਗਰੇਜ਼ੀ ਅਧਿਆਪਕ ਦਾ ਕਿਰਦਾਰ ਨਿਭਾਉਂਦਾ ਹੈ। ਟ੍ਰੇਲਰ ਪੂਰੇ ਹਾਸੇ, ਭਾਵਨਾਵਾਂ ਅਤੇ ਡਰਾਮੇ ਦੀ ਇੱਕ ਰੋਲਰ ਕੋਸਟਰ ਰਾਈਡ ਹੈ ਕਿਉਂਕਿ ਇਹ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੇ ਸਮੂਹ ਦੀ ਕਹਾਣੀ ਦੱਸਦਾ ਹੈ। ਫਲੈਸ਼ਬੈਕ ਵਿੱਚ ਬਿਆਨ ਕੀਤੀ ਜਾ ਰਹੀ ਇਸ ਫਿਲਮ ਵਿੱਚ ਸ਼ਾਹਰੁਖ ਖਾਨ ਵੀ ਇੱਕ ਬਜ਼ੁਰਗ ਵਿਅਕਤੀ ਦੀ ਭੂਮਿਕਾ ਨਿਭਾਅ ਰਹੇ ਹਨ।