ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਅੱਜ ED ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇ ਰਾਜਸਥਾਨ ਤੇ ਹਰਿਆਣਾ ਦੇ 13 ਟਿਕਾਣਿਆਂ ‘ਤੇ ਚੱਲ ਰਹੇ ਹਨ। ਹਰਿਆਣਾ ਪੁਲਿਸ ਨੇ ਲਾਰੇਂਸ ਬਿਸ਼ਨੋਈ ਦੇ ਸਾਥੀ ਸੁਰਿੰਦਰ ਚੀਕੂ ਤੇ ਉਸ ਦੇ ਸਾਥੀਆਂ ਖਿਲਾਫ ਅਗਵਾ, ਕਤਲ, ਜਬਰੀ ਵਸੂਲੀ, ਅਸਲਾ ਐਕਟ ਦੇ ਕੇਸ ਦਰਜ ਕੀਤੇ ਹਨ। ED ਤੋਂ ਇਲਾਵਾ NIA ਵੀ ਉਸ ਖ਼ਿਲਾਫ਼ ਜਾਂਚ ਕਰ ਰਹੀ ਹੈ। ਸੁਰਿੰਦਰ ਚੀਕੂ ਦੇ ਲਾਰੈਂਸ ਬਿਸ਼ਨੋਈ ਦੇ ਨਾਲ-ਨਾਲ ਖਾਲਿਸਤਾਨੀ ਜਥੇਬੰਦੀਆਂ ਨਾਲ ਵੀ ਸਬੰਧ ਦੱਸ ਜਾ ਰਹੇ ਹਨ।
ਸੂਤਰਾਂ ਮੁਤਾਬਕ ਸੁਰਿੰਦਰ ਚੀਕੂ ਦਾ ਕੰਮ ਅਪਰਾਧ ਰਾਹੀਂ ਕਮਾਏ ਪੈਸੇ ਨੂੰ ਸੰਭਾਲਣਾ ਹੈ। ਉਹ ਇਸ ਪੈਸੇ ਨੂੰ ਮਾਈਨਿੰਗ, ਸ਼ਰਾਬ ਦੇ ਕਾਰੋਬਾਰ ਤੇ ਟੋਲ ਵਿੱਚ ਵੀ ਨਿਵੇਸ਼ ਕਰਦਾ ਹੈ। ਬਿਸ਼ਨੋਈ ਗੈਂਗ ‘ਤੇ ਖਾਲਿਸਤਾਨੀ ਸੰਗਠਨਾਂ ਨਾਲ ਮਿਲੀਭੁਗਤ ਤੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਆਪਣੇ ਗੁੰਡਿਆਂ ਰਾਹੀਂ ਅੰਦਰੋਂ ਅੰਦਰੀ ਅਪਰਾਧ ਦਾ ਧੰਦਾ ਚਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ED ਤੇ NIA ਦੋਵੇਂ ਉਸ ‘ਤੇ ਛਾਪੇਮਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।