ਹਾਲ ਹੀ ‘ਚ ਬਠਿੰਡਾ C.I ਸਟਾਫ਼ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਸਿੱਖ ਫਾਰ ਜਸਟਿਸ ਦੇ ਇਸ਼ਾਰੇ ‘ਤੇ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਦੋ SFJ ਦੇ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾ ਦੀ ਪਹਿਚਾਣ ਹਰਮਨਪ੍ਰੀਤ ਸਿੰਘ ਤੇ ਲਵਦੀਪ ਸਿੰਘ ਵਜੋਂ ਹੋਈ ਹੈ। ਗ੍ਰਿਫਤਾਰ ਦੋਸ਼ੀਆਂ ਵੱਲੋਂ ਮਾਸਟਰਮਾਈਂਡ ਗੁਰਪਤਵੰਤ ਪੰਨੂ ਅਤੇ ਜਗਜੀਤ ਸਿੰਘ ਦੇ ਸਮਰਥਨ ਵਿੱਚ ਪੰਜਾਬ, ਹਿਮਾਚਲ, ਰਾਜਸਥਾਨ ਸਮੇਤ ਵੱਖ-ਵੱਖ ਜਨਤਕ ਥਾਵਾਂ ‘ਤੇ ਬਾਈਕਾਟ ਏਅਰ ਇੰਡੀਆ/ਖਾਲਿਸਤਾਨ ਦੇ ਨਾਅਰੇ ਲਿਖੇ ਸਨ।
ਦੱਸ ਦਈਏ ਕੀ ਇਹ ਜਾਣਕਾਰੀ ਪੰਜਾਬ ਦੇ DGPਗੌਰਵ ਯਾਦਵ ਨੇ ਟਵੀਟ ਕਰਰ ਕੇ ਦਿੱਤੀ ਹੈ ਉਨ੍ਹਾਂ ਲਿਖਿਆ ਕਿ ” ਇੱਕ ਵੱਡੀ ਸਫਲਤਾ ਵਿੱਚ ਸੀ.ਆਈ. ਸਿੱਖ ਫਾਰ ਜਸਟਿਸ ਦੇ ਮਾਸਟਰਮਾਈਂਡ ਗੁਰਪਤਵੰਤ ਪੰਨੂ ਅਤੇ ਜਗਜੀਤ ਸਿੰਘ ਦੀ ਹਮਾਇਤ ਵਾਲੇ ਬਠਿੰਡਾ ਕਾਰਕੁਨਾਂ ਨੇ ਪੰਜਾਬ, ਹਿਮਾਚਲ, ਰਾਜਸਥਾਨ ਸਮੇਤ ਵੱਖ-ਵੱਖ ਜਨਤਕ ਥਾਵਾਂ ‘ਤੇ ਏਅਰ ਇੰਡੀਆ/ਖਾਲਿਸਤਾਨ ਦੇ ਬਾਈਕਾਟ ਦੇ ਨਾਅਰੇ ਲਿਖੇ ਸਨ ਅਤੇ ਇਸ ਮਾਮਲੇ ‘ਚ SFJ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਸ਼ੀਆਂ ਖਿਲਾਫ ਐਫ.ਆਈ.ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।