ਭਾਰਤੀ ਜਨਤਾ ਪਾਰਟੀ ਦੇ ਉੱਘੇ ਆਗੂ ਅਤੇ ਕਾਰਜ ਮੰਡਲ ਦੇ ਪ੍ਰਧਾਨ ਗੁਰਮੁੱਖ ਸਿੰਘ ਬੱਲ ‘ਤੇ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਹਮਲਾ ਉਸ ਸਮੇਂ ਹੋਇਆ ਜਦੋਂ ਗੁਰਮੁਖ ਸਿੰਘ ਕਾਰ ‘ਚ ਸਵਾਰ ਸੀ। ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਗੁਰਮੁਖ ਸਿੰਘ ਨੇ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ ਅਤੇ ਹਮਲਾਵਰ ਦੀਆਂ ਗੋਲੀਆਂ ਕਾਰ ਦੇ ਦਰਵਾਜ਼ੇ ਅਤੇ ਟਾਇਰ ‘ਚ ਲੱਗ ਗਈਆਂ, ਜਿਸ ਕਾਰਨ ਗੁਰਮੁਖ ਸਿੰਘ ਦੀ ਜਾਨ ਬਚ ਗਈ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਜੋਏ ਭਾਜਪਾ ਮੰਡਲ ਪ੍ਰਧਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਕਿਸੇ ਕੰਮ ਤੋਂ ਘਰ ਪਰਤ ਰਹੇ ਸਨ ਇਸੇ ਦੌਰਾਨ ਵਲਹਾਲਾ ਪੁਲ ਪਿੱਛਿਓਂ ਆਈ ਬੋਲੋਰੋ ਗੱਡੀ ‘ਚ ਸਵਾਰ ਨੌਜਵਾਨਾਂ ਨੇ ਮੈਨੂੰ ਘੇਰ ਲਿਆ ਅਤੇ ਉਹਨਾਂ ਵੱਲੋਂ ਗੱਡੀ ‘ਚੋਂ ਉਤਰ ਕੇ ਤਾਬੜ ਤੋੜ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਫਿਲਹਾਲ ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।