ਹਾਲ ਹੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਮਿਜ਼ੋਰਮ ਵਿਧਾਨ ਸਭਾ ਚੋਣ ਨਤੀਜਿਆਂ ਦੀ ਤਰੀਕ ਬਦਲ ਗਈ ਹੈ। ਚੋਣ ਕਮਿਸ਼ਨ ਨੇ ਸ਼ੁੱਕਰਵਾਰ (1 ਦਸੰਬਰ) ਨੂੰ ਕਿਹਾ ਕਿ ਵੋਟਾਂ ਦੀ ਗਿਣਤੀ ਐਤਵਾਰ ਦੀ ਬਜਾਏ ਸੋਮਵਾਰ (4 ਦਸੰਬਰ) ਨੂੰ ਹੋਵੇਗੀ। , ”ਮਿਜ਼ੋਰਮ ਦੇ ਲੋਕਾਂ ਲਈ ਐਤਵਾਰ ਦਾ ਖਾਸ ਮਹੱਤਵ ਹੈ। ਇਸ ਕਾਰਨ ਤਰੀਕ ਬਦਲੀ ਗਈ ਹੈ। ਕਈ ਲੋਕਾਂ ਨੇ ਸਾਨੂੰ ਤਾਰੀਖ ਬਦਲਣ ਲਈ ਕਿਹਾ ਸੀ। ਮਿਜ਼ੋਰਮ ਦੀਆਂ 40 ਸੀਟਾਂ ਲਈ 7 ਨਵੰਬਰ ਨੂੰ ਵੋਟਿੰਗ ਹੋਈ ਸੀ।
ਦਰਅਸਲ, 3 ਦਸੰਬਰ ਐਤਵਾਰ ਹੈ। ਈਸਾਈ ਭਾਈਚਾਰੇ ਦੇ ਲੋਕ ਖਾਸ ਕਰਕੇ ਐਤਵਾਰ ਨੂੰ ਚਰਚ ਜਾਂਦੇ ਹਨ। ਇਸ ਕਾਰਨ ਤਰੀਕ ਬਦਲੀ ਗਈ ਹੈ। ਰਾਜ ਵਿੱਚ ਆਬਾਦੀ 87 ਫ਼ੀਸਦੀ ਈਸਾਈ ਹੈ। ਲੋਕ ਮੰਗ ਕਰ ਰਹੇ ਸਨ ਕਿ ਨਤੀਜੇ ਦੀ ਤਰੀਕ ਵਿੱਚ ਬਦਲਾਅ ਕੀਤਾ ਜਾਵੇ। ਇਸ ਤੋਂ ਪਹਿਲਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ 3 ਦਸੰਬਰ ਨੂੰ ਮਿਜ਼ੋਰਮ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਵੀ ਐਲਾਨੇ ਜਾਣੇ ਸਨ।