ਭਾਰਤ ਦੇ ਮੌਸਮ ਵਿਭਾਗ ਨੇ ਚੱਕਰਵਾਤੀ ਤੂਫਾਨ ‘ਮਿਚੌਂਗ’ ਬਾਰੇ ਅਲਰਟ ਜਾਰੀ ਕੀਤਾ ਹੈ। IMD ਨੇ ਵੀਰਵਾਰ ਨੂੰ ਜਾਰੀ ਕੀਤੀ ਭਵਿੱਖਬਾਣੀ ਵਿੱਚ ਚੱਕਰਵਾਤੀ ਤੂਫ਼ਾਨ ਦੀ ਸੰਭਾਵਨਾ ਜਤਾਈ ਹੈ। IMD ਦੇ ਅਨੁਸਾਰ, 3 ਦਸੰਬਰ ਦੇ ਆਸਪਾਸ ਦੱਖਣ-ਪੱਛਮੀ ਬੰਗਾਲ ਦੀ ਖਾੜੀ ਉੱਤੇ ਚੱਕਰਵਾਤੀ ਤੂਫ਼ਾਨ ਆਉਣ ਦਸਤਕ ਦੇ ਸਕਦਾ ਹੈ।
IMD ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ, “ਉੱਤਰੀ ਤੱਟਵਰਤੀ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇਵਿੱਚ 3 ਦਸੰਬਰ ਨੂੰ ਬਹੁਤ ਭਾਰੀ ਬਾਰਿਸ਼ ਅਤੇ 4 ਦਸੰਬਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।” ਸੁਰੱਖਿਅਤ ਰਹੋ ਅਤੇ ਸਾਰੀਆਂ ਸਾਵਧਾਨੀਆਂ ਵਰਤੋ!’
ਦੱਸਣਯੋਗ ਹੈ ਕਿ ਜੇਕਰ ਇਹ ਚੱਕਰਵਾਤ ਬਣ ਜਾਂਦਾ ਹੈ ਤਾਂ ‘ਮਾਈਚੌਂਗ’ ਹਿੰਦ ਮਹਾਸਾਗਰ ਵਿੱਚ ਇਸ ਸਾਲ ਦਾ ਛੇਵਾਂ ਅਤੇ ਬੰਗਾਲ ਦੀ ਖਾੜੀ ਵਿੱਚ ਚੌਥਾ ਚੱਕਰਵਾਤ ਹੋਵੇਗਾ।