ਗੁਜਰਾਤ ਦੇ ਸੂਰਤ ਵਿੱਚ ਬੀਤੇ ਦਿਨ ਭਾਵ 29 ਨਵੰਬਰ ਨੂੰ ਰਾਤ 2 ਵਜੇ ਦੇ ਕਰੀਬ ਕੈਮੀਕਲ ਕੰਪਨੀ ਏਥਰ ਇੰਡਸਟਰੀਜ਼ ਦੇ ਸਟੋਰੇਜ ਟੈਂਕ ਵਿੱਚ ਧਮਾਕਾ ਹੋਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖ਼ਮੀ ਹੋਏ ਹਨ ਅਤੇ ਇਹਨਾਂ ਜ਼ਖ਼ਮੀਆ ‘ਚ 8 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸੂਰਤ ਦੇ ਫਾਇਰ ਬ੍ਰਿਗੇਡ ਅਧਿਕਾਰੀ ਬਸੰਤ ਪਾਰੀਕ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡਸਟਰੀਅਲ ਏਰੀਆ ‘ਚ ਸਥਿਤ ਫੈਕਟਰੀ ‘ਚ ਤੜਕੇ 2 ਵਜੇ ਦੇ ਕਰੀਬ ਇਕ ਵੱਡੇ ਟੈਂਕ ‘ਚ ਰੱਖੇ ਕੈਮੀਕਲ ਦੇ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਨੇ ਫੈਕਟਰੀ ਦੇ ਪੂਰੇ ਯੂਨਿਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਰੀਬ 9 ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।