ਹਾਲ ਹੀ ‘ਚ BCCI ਨੇ ਟੀਮ ਇੰਡੀਆ ਦੇ ਹੈਡ ਕੋਚ ‘ਤੇ ਚੱਲ ਰਹੇ ਸੁਸਪੇਂਸ ਨੂੰ ਖਤਮ ਕਰ ਦਿੱਤਾ ਹੈ। ਦਰਅਸਲ ਭਾਰਤੀ ਕ੍ਰਿਕਟ ਬੋਰਡ (BCCI) ਨੇ ਇੱਕ ਵਾਰ ਫਿਰ ਰਾਹੁਲ ਦ੍ਰਾਵਿੜ ਨੂੰ ਟੀਮ ਇੰਡੀਆ ਦਾ ਹੈਡ ਕੋਚ ਨਿਯੁਕਤ ਕੀਤਾ ਹੈ। ਵਰਲਡ ਕੱਪ 2023 ਤੱਕ ਟੀਮ ਇੰਡੀਆ ਨੂੰ ਕੋਚਿੰਗ ਦੇ ਰਹੇ ਰਾਹੁਲ ਦ੍ਰਵਿੜ ਹੁਣ ਅੱਗੇ ਵੀ ਟੀਮ ਇੰਡੀਆ ਦੇ ਹੈਡ ਕੋਚ ਰਹਿਣਗੇ। ਦੱਸ ਦਈਏ ਕਿ ਹਾਲ ਹੀ ‘ਚ ICC ਕ੍ਰਿਕੇਟ ਕੱਪ ਤੋਂ ਬਾਅਦ ਰਾਹੁਲ ਦ੍ਰਵਿੜ ਦਾ ਕੋੰਟ੍ਰੈਕਟ ਖਤਮ ਹੋ ਗਿਆ ਸੀ। ਜਿਸ ਤੋਂ ਬਾਅਦ BCCI ਨੇ ਰਾਹੁਲ ਦ੍ਰਵਿੜ ਦੇ ਨਾਲ ਚਰਚਾ ਕੀਤੀ ਅਤੇ ਸਰਬਸੰਮਤੀ ਦੇ ਨਾਲ ਰਾਹੁਲ ਦ੍ਰਵਿੜ ਨੇ ਆਪਣਾ ਕਾਰਜਕਾਲ ਵਧਾਉਣ ਲਈ ਸਹਿਮਤੀ ਜਤਾਈ।