ਹਾਲ ਹੀ ‘ਚ ਪਠਾਨਕੋਟ ਦੇ ਮਾਮੂਨ ਤੋਂ ਇੱਕ ਹੈਰਾਨ ਕਰ ਦੇਣ ਵਾਲਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 5 ਸਾਲਾ ਮਾਸੂਮ ਦੀ ਪਤੰਗ ਉਡਾਉਂਦੇ ਸਮੇਂ ਅਚਾਨਕ ਗਰਮ ਪਾਣੀ ਦੇ ਬਰਤਨ ਵਿਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੁਦਰ ਸ਼ਰਮਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਪਤੰਗ ਉਡਾਉਂਦੇ ਸਮੇਂ ਰੁਦਰ ਅਚਾਨਕ ਗਰਮ ਪਾਣੀ ਵਾਲੇ ਭਾਂਡੇ ‘ਚ ਡਿੱਗ ਗਿਆ ਜਿਸ ਕਾਰਣ ਉਹ ਪੂਰੀ ਤਰ੍ਹਾਂ ਸੜ ਗਿਆ । ਇਸ ਦੌਰਾਨ ਮੌਕੇ ‘ਤੇ ਖਾਣਾ ਪਕਾਉਣ ਵਾਲੇ ਮਜ਼ਦੂਰ ਨੇ ਰੌਲਾ ਪਾਇਆ, ਜਿਸ ਨੂੰ ਸੁਣ ਕੇ ਲੋਕ ਅਤੇ ਪਰਿਵਾਰਕ ਮੈਂਬਰ ਉਥੇ ਪਹੁੰਚ ਗਏ। ਪਰਿਵਾਰਕ ਮੈਂਬਰ ਬੱਚੇ ਨੂੰ ਨਿੱਜੀ ਹਸਪਤਾਲ ਲੈ ਗਏ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।