ਦੇਸ਼ ’ਚ ਪਿਛਲੇ ਕੁਝ ਸਮੇਂ ਤੋਂ ਅਪਰਾਧਾਂ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ’ਚ ਐਸਿਡ ਅਟੈਕ ਦੇ ਮਾਮਲੇ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੇ ਹਨ। ਇਹਨਾਂ ਮਾਮਲਿਆਂ ਕਾਰਨ ਕੁੜੀਆਂ ਨੂੰ ਕਾਫੀ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕ ਇਸ ਖਤਰਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ। ਇਸ ਲਈ ਦੇਸ਼ ਵਿੱਚ Acid Attack ਦੇ ਮਾਮਲਿਆਂ ‘ਤੇ ਰੋਕ ਲਗਾਉਣ ਦੇ ਲਈ ਸਰਕਾਰ ਨੇ ਕਈ ਨਿਯਮਾਂ ਨੂੰ ਲਾਗੂ ਕੀਤਾ ਹੈ । ਇਸ ਦੇ ਲਈ ਇੱਕ ਉਮਰ ਵੀ ਨਿਰਧਾਰਿਤ ਕੀਤੀ ਹੈ ਕਿ ਜੋ ਕਿ ਹੈ18 ਸਾਲ।
ਹਾਲ ਹੀ ‘ਚ ਹੁਣ ਖ਼ਬਰ ਆਈ ਹੈ ਕਿ ਇਹੀ ਨਿਯਮ ਆਨਲਾਇਨ ਪਲਟੇਫੋਰਮ ‘ਤੇ ਵੀ ਲਾਗੂ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਹੁਣ ਈ-ਕਾਮਰਸ ਪਲੇਟਫਾਰਮ ‘ਤੇ ਐਸਿਡ ਖਰੀਦਣ ਲਈ ਸਖਤ ਨਿਯਮ ਲਾਗੂ ਕੀਤੇ ਹੈ। ਜੇਕਰ ਕੋਈ ਵੀ ਵਿਅਕਤੀ ਆਨਲਾਈਨ ਪਲੇਟਫੋਰਮ ਤੋਂ ਐਸਿਡ ਖਰੀਦਦਾ ਹੈ ਤਾਂ ਉਸਨੂੰ ਆਪਣੀ ਫੋਟੋ ਆਈਡੀ ਦਿਖਾਣੀ ਪਵੇਗੀ। ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (CCPA) ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਇਸ ਹੁਕਮ ਦੀ ਪਾਲਣਾ ਕਰਨ ਲਈ ਕਿਹਾ ਹੈ।
ਸਰਕਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਫੋਟੋ ਆਈਡੀ ਲਾਜ਼ਮੀ ਹੋਣ ਕਾਰਨ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਤੇਜ਼ਾਬ ਨਹੀਂ ਖਰੀਦ ਸਕੇਗਾ। ਨਾਲ ਹੀ, ਈ-ਕਾਮਰਸ ਕੰਪਨੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਤੇਜ਼ਾਬ ਵੇਚਣ ਵਾਲੀਆਂ ਕੰਪਨੀਆਂ ਨੂੰ ਆਪਣੇ ਪਲੇਟਫਾਰਮ ‘ਤੇ ਵੇਚਣ ਤੋਂ ਪਹਿਲਾਂ ਲਿਖਤੀ ਹਲਫੀਆ ਬਿਆਨ ਲੈਣ। ਹੁਕਮਾਂ ਮੁਤਾਬਕ ਆਨਲਾਈਨ ਸ਼ਾਪਿੰਗ ਪਲੇਟਫਾਰਮ ਨੂੰ ਇਹ ਪਤਾ ਹੋਣਾ ਹੋਵੇਗਾ ਕਿ ਤੇਜ਼ਾਬ ਖਰੀਦਣ ਵਾਲਾ ਵਿਅਕਤੀ ਇਸ ਦੀ ਵਰਤੋਂ ਕਿੱਥੇ ਕਰਨ ਜਾ ਰਿਹਾ ਹੈ।