ਚੰਡੀਗੜ੍ਹ ‘ਚ ਅੱਜ ਤੜਕਸਾਰ ਜ਼ੋਰਦਾਰ ਪਿਆ। ਮੌਸਮ ਵਿਭਾਗ ਮੁਤਾਬਕ ਅੱਜ ਦਿਨ ਭਰ ਗਰਜ ਤੇ ਹਨੇਰੀ ਦੇ ਨਾਲ-ਨਾਲ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਬਰਸਾਤ ਕਾਰਨ ਸ਼ਹਿਰ ਦੇ ਤਾਪਮਾਨ ਵਿੱਚ ਵੀ ਕਰੀਬ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਾਰਿਸ਼ ਦੌਰਾਨ ਠੰਡੀਆਂ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਚੰਡੀਗੜ੍ਹ ਦੇ ਨਾਲ-ਨਾਲ ਮੁਹਾਲੀ ਅਤੇ ਪੰਚਕੂਲਾ ‘ਚ ਵੀ ਇਸੇ ਤਰ੍ਹਾਂ ਮੀਂਹ ਪੈਣ ਦੀ ਸੰਭਾਵਨਾ ਹੈ।
ਚੰਡੀਗੜ੍ਹ ‘ਚ 1 ਅਕਤੂਬਰ ਤੋਂ ਬਾਅਦ 2 ਮਹੀਨਿਆਂ ‘ਚ 24.7 ਮਿਲੀਮੀਟਰ ਬਾਰਿਸ਼ ਹੋਈ ਹੈ। ਇਹ ਬਾਰਿਸ਼ ਇਨ੍ਹਾਂ ਦੋ ਮਹੀਨਿਆਂ ਦੀ ਔਸਤ ਬਾਰਿਸ਼ ਨਾਲੋਂ 4.2 ਫੀਸਦੀ ਜ਼ਿਆਦਾ ਹੈ। ਸ਼ਹਿਰ ਵਿੱਚ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਬਾਰਿਸ਼ ਜੁਲਾਈ ਮਹੀਨੇ ਵਿੱਚ ਹੋਈ। ਸਭ ਤੋਂ ਵੱਧ ਬਾਰਿਸ਼ 8, 9 ਅਤੇ 10 ਜੁਲਾਈ ਨੂੰ ਦਰਜ ਕੀਤੀ ਗਈ ਸੀ। ਜਿਸ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਵੀ ਨੁਕਸਾਨੀਆਂ ਗਈਆਂ ਸਨ।