ਪੰਜਾਬ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ. ਆਏ ਦਿਨ ਅਸੀਂ ਲੁੱਟ ਨਾਲ ਜੁੜਿਆ ਖਬਰਾਂ ਵੇਖਦੇ ਹਨ. ਹਾਲ ਹੀ ‘ਚ ਹੁਣ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਰਾਤ ਕਰੀਬ 11:30 ਵਜੇ ਇਕ ਵਪਾਰੀ ਨੂੰ ਨਿਸ਼ਾਨਾ ਬਣਾਇਆ ਹੈ. ਨਿਹੰਗਾਂ ਦੇ ਬਾਣੇ ਵਿੱਚ ਆਏ ਦੋ ਬਾਈਕ ਸਵਾਰ ਬਦਮਾਸ਼ ਫੁੱਲਾਂ ਦੇ ਵਪਾਰੀ ਤੋਂ ਡੇਢ ਲੱਖ ਰੁਪਏ ਦੀ ਨਕਦੀ ਅਤੇ ਦੋ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ. ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਇਹ ਘਟਨਾ ਕੈਦ ਹੋ ਗਈ।
ਕੀ ਹੈ ਮਾਮਲਾ?
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਣਕਾਰੀ ਦਿੰਦਿਆਂ ਪੀੜਤ ਨਰੇਸ਼ ਸ਼ਰਮਾ ਨੇ ਦੱਸਿਆ ਕਿ ਉਹ ਫੁੱਲਾਂ ਦਾ ਕਾਰੋਬਾਰ ਕਰਦਾ ਹੈ। ਉਹ ਮਲਹੋਤਰਾ ਰਿਜ਼ੋਰਟ ਤੋਂ ਸਜਾਵਟ ਕਰਕੇ ਘਰ ਪਰਤਿਆ ਸੀ। ਪਿਛਲੇ 4 ਦਿਨਾਂ ਤੋਂ ਉਹ ਲਗਾਤਾਰ ਵਿਆਹ ਸਮਾਗਮਾਂ ਆਦਿ ਵਿੱਚ ਕੰਮ ਕਰ ਰਿਹਾ ਸੀ। ਫੀਲਡ ਗੰਜ ਦੇ ਕੁਚਾ ‘ਚ ਬਾਈਕ ਸਵਾਰ ਨਿਹੰਗਾਂ ਦੇ ਬਾਣੇ ਵਿੱਚ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ।
ਬਾਈਕ ਸਵਾਰ ਬਦਮਾਸ਼ਾਂ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਤੇ ਉਸ ਦਾ ਮੋਬਾਈਲ ਅਤੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ। ਨਰੇਸ਼ ਮੁਤਾਬਕ ਜਦੋਂ ਉਸ ਨੇ ਬਦਮਾਸ਼ਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਬਰਛੇ ਨਾਲ ਉਸ ਦੇ ਹੱਥੋਂ ਮੋਬਾਈਲ ਅਤੇ ਪੈਸੇ ਖੋਹ ਲਏ। ਉਸ ਨੇ ਬਦਮਾਸ਼ਾਂ ਦਾ ਕਾਫੀ ਦੂਰ ਤੱਕ ਪਿੱਛਾ ਕੀਤਾ, ਪਰ ਉਹ ਬਰਛਾ ਲਹਿਰਾਉਂਦੇ ਹੋਏ ਭੱਜ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।