ਹਰਿਆਣਾ ਦੇ ਅੰਬਾਲਾ ‘ਚ ਸਥਿਤ ਸ਼੍ਰੀ ਮੰਜੀ ਸਾਹਿਬ ਗੁਰੂਦੁਆਰੇ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ ਹੈ।ਦਰਅਸਲ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵੀ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮੌਕੇ ਇੱਕ ਨੌਜਵਾਨ ਨਿਸ਼ਾਨ ਸਾਹਿਬ ਦੇ ਕੱਪੜੇ ਬਦਲਣ ਲਈ ਚੜ੍ਹਿਆ ਸੀ।100 ਫੁੱਟ ਦੀ ਉਚਾਈ ‘ਤੇ ਅਚਾਨਕ ਪੁਲੀ ਟੁੱਟ ਗਈ। ਪੁਲੀ ਦੇ ਅਚਾਨਕ ਟੁੱਟਣ ਤੋਂ ਬਾਅਦ ਸ਼ਰਧਾਲੂ ਨਿਸ਼ਾਨ ਸਾਹਿਬ ਨੂੰ ਫੜ ਕੇ ਲਟਕਿਆ ਰਿਹਾ। ਜਿਵੇਂ ਇਹ ਇਸ ਘਟਨਾ ਬਾਰੇ ਮੋਜੂਦ ਲੋਕਾਂ ਨੂੰ ਪਤਾ ਲੱਗਾ ਤਾਂ ਗੁਰਦੁਆਰਾ ਸਾਹਿਬ ਤੋਂ ਕਰੇਨ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ।