ਭਾਰਤ ਅਤੇ ਆਸਟ੍ਰੇਲੀਆ (IND vs AUS) ਵਿਚਾਲੇ ਸੀਰੀਜ਼ ਦਾ ਤੀਜਾ ਟੀ-20 ਮੈਚ ਅੱਜ ਯਾਨੀ ਮੰਗਲਵਾਰ ਨੂੰ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ਼ ‘ਚ 2-0 ਨਾਲ ਅੱਗੇ ਹੈ। ਹੁਣ ਟੀਮ ਤੀਜਾ ਟੀ-20 ਜਿੱਤ ਕੇ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ।
ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਮੈਚ ਦੌਰਾਨ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਇਹ ਮੈਚ ਸ਼ਾਮ 7 ਵਜੇ ਖੇਡਿਆ ਜਾਵੇਗਾ ਅਤੇ ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੈਚ ਖਤਮ ਹੋਣ ‘ਤੇ ਰਾਤ 10:30 ਵਜੇ ਤਾਪਮਾਨ 19 ਡਿਗਰੀ ਦੇ ਆਸਪਾਸ ਪਹੁੰਚਣ ਦੀ ਸੰਭਾਵਨਾ ਹੈ।
ਭਾਰਤ ਦੀ ਸੰਭਾਵਿਤ ਪਲੇਇੰਗ 11
ਯਸ਼ਸਵੀ ਜੈਸਵਾਲ, ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ, ਮੁਕੇਸ਼ ਕੁਮਾਰ।
ਆਸਟਰੇਲੀਆ ਦੀ ਸੰਭਾਵਿਤ ਪਲੇਇੰਗ 11
ਸਟੀਵਨ ਸਮਿਥ, ਮੈਥਿਊ ਸ਼ਾਰਟ, ਜੋਸ਼ ਇੰਗਲਿਸ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਸੀ, ਡਬਲਯੂ ਕੇ), ਐਡਮ ਜ਼ੈਂਪਾ, ਨਾਥਨ ਐਲਿਸ, ਜੇਸਨ ਬੇਹਰਨਡੋਰਫ/ਸੀਨ ਐਬਟ, ਤਨਵੀਰ ਸੰਘਾ।