ਭਾਰਤ ਦੇ ਗੁਆਂਢੀ ਦੇਸ਼ਾਂ ‘ਚ ਇੱਕ ਵਾਰ ਫਿਰ ਧਰਤੀ ਹਿੱਲੀ ਹੈ ਅਤੇ ਤਿੰਨਾਂ ਦੇਸ਼ਾਂ ‘ਚ ਜ਼ੋਰਦਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ. ਦੱਸਦਈਏ ਕਿ ਪਾਕਿਸਤਾਨ, ਚੀਨ ਅਤੇ ਪਾਪੂਆ ਨਿਉ ਗਿਨੀ ‘ਚ ਮੰਗਲਵਾਰ ਤੜਕਰਸਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਨੈਸ਼ਨਲ ਸੈਂਟਰ ਫੋਰ ਸਿਸਮੋਂਲੋਜੀ ਮੁਤਾਬਿਕ ਅੱਜ ਸਵੇਰੇ ਪਾਕਿਸਤਾਨ ‘ਚ ਸਵੇਰੇ 03:38 ਮਿੰਟ ਤੱਕ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਦਕਿ ਚੀਨ ਦੇ ਜਿਜਾਂਗ ‘ਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਥੇ ਹੀ ਪਾਪੂਆ ਨਿਯੂ ਗਿਨੀ ਦੇ ਉੱਤਰੀ ਤੱਟ ਅੱਜ ਸਵੇਰੇ 3.16 ਮਿੰਟ ‘ਤੇ ਭੁਚਾਲ ਆਇਆ ਸੀ।