ATS ਨੇ ਪਾਕਿਸਤਾਨ ਦੀ ISI ਲਈ ਜਾਸੂਸੀ ਕਰਨ ਅਤੇ ਅਤਿਵਾਦ ਨੂੰ ਫੰਡਿੰਗ ਕਰਨ ਦੇ ਦੋਸ਼ ’ਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ATS ਨੇ ਪੰਜਾਬ ਦੇ ਬਠਿੰਡਾ ਦੇ ਤਲਵੰਡੀ ਸਾਬੋ ‘ਚ ਰਹਿਣ ਵਾਲੇ ਆਟੋ ਚਾਲਕ ਅੰਮ੍ਰਿਤੁ ਗਿੱਲ ਉਰਫ ਅੰਮ੍ਰਿਤੁਪਾਲ ਸਿੰਘ ਅਤੇ ਗਾਜ਼ੀਆਬਾਦ ਦੇ ਭੋਜਪੁਰ ਥਾਣਾ ਖੇਤਰ ਦੇ ਫਰੀਦਨਗਰ ਦੇ ਰਹਿਣ ਵਾਲੇ ਰਿਆਜ਼ੂਦੀਨ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਪੁਲਿਸ ਹੁਣ ਬਠਿੰਡਾ ਤੋਂ ਅੰਮ੍ਰਿਤੁਪਾਲ ਸਿੰਘ ਨੂੰ ਟ੍ਰਾਂਜਿਟ ਡਿਮਾਂਡ ਤੇ ਲੂਖਨਯੂ ਲੈ ਗਈ ਹੈ । ਹੁਣ ਤੱਕ ਦੀ ਜਾਂਚ ਅਤੇ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਜਣਿਆਂ ਨੂੰ ਸ਼ੱਕੀ ਸਰੋਤਾਂ ਤੋਂ ਪੈਸੇ ਮਿਲ ਰਹੇ ਸਨ, ਜਿਨ੍ਹਾਂ ਦੀ ਵਰਤੋਂ ਅਤਿਵਾਦੀ ਗਤੀਵਿਧੀਆਂ ਅਤੇ ਜਾਸੂਸੀ ਲਈ ਕੀਤੀ ਜਾ ਰਹੀ ਸੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਸਬੂਤ ਇਕੱਠੇ ਕਰਨ ਦੌਰਾਨ ATS ਨੇ ਰਿਆਜ਼ੂਦੀਨ ਦੇ ਬੈਂਕ ਖਾਤਿਆਂ ਦਾ ਜਦੋਂ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਗਿਆ ਕਿ ਮਾਰਚ 2022 ਤੋਂ ਅਪ੍ਰੈਲ 2022 ਦੇ ਵਿਚਕਾਰ ਲਗਭਗ 70 ਲੱਖ ਰੁਪਏ ਪ੍ਰਾਪਤ ਹੋਏ ਅਤੇ ਇਸ ਨੂੰ ਵੱਖ-ਵੱਖ ਖਾਤਿਆਂ ਵਿਚ ਟਰਾਂਸਫ਼ਰ ਵੀ ਕੀਤਾ ਗਿਆ। ਇਸੇ ਕੜੀ ’ਚ ਬੈਂਕ ਤੋਂ ਆਟੋ ਚਾਲਕ ਅੰਮ੍ਰਿਤ ਗਿੱਲ ਨੂੰ ਪੈਸੇ ਭੇਜੇ ਗਏ, ਜਿਸ ਨੇ ਆਈ.ਐਸ.ਆਈ. ਨੂੰ ਜਾਣਕਾਰੀ ਦਿਤੀ।
ਬਿਆਨ ’ਚ ਦੋਸ਼ ਲਾਇਆ ਗਿਆ ਹੈ ਕਿ ਅੰਮ੍ਰਿਤ ਗਿੱਲ ਨੇ ਫੌਜ ਦੇ ਟੈਂਕਾਂ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਏ.ਟੀ.ਐੱਸ. ਦੇ ਇਕ ਅਧਿਕਾਰੀ ਨੇ ਦਸਿਆ ਕਿ ਮੁਲਜ਼ਮਾਂ ਤੋਂ ਹੋਰ ਪੁੱਛ-ਪੜਤਲ ਤੋਂ ਬਾਅਦ ਉਨ੍ਹਾਂ ਨਾਲ ਜੁੜੇ ਹੋਰ ਸ਼ੱਕੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਮਾਮਲੇ ਦੀ ਜੜ੍ਹ ਤਕ ਪਹੁੰਚਿਆ ਜਾਵੇਗਾ।