ਆਪਣੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮਲੇਸ਼ੀਆ ਨੇ ਵੱਡਾ ਐਲਾਨ ਕੀਤਾ ਹੈ। ਬੀਤੇ ਦਿਨੀਂ ਐਤਵਾਰ ਨੂੰ ਮਲੇਸ਼ੀਆ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 1 ਦਸੰਬਰ ਤੋਂ ਭਾਰਤੀ ਸੈਲਾਨੀ ਵੀਜ਼ਾ ਮੁਕਤ ਮਲੇਸ਼ੀਆ ‘ਚ ਘੂੰਮ ਸਕਣਗੇ. ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਦਿੱਤੀ ਹੈ। ਪ੍ਰਧਾਨ ਮੰਤਰੀ ਅਨਵਰ ਇਬਰਾਹਿਮਨ ਨੇ ਕਿਹਾ ਕਿ ਇਹ ਨਿਯਮ ਚੀਨੀ ਨਾਗਰਿਕਾਂ ਲਈ ਵੀ ਲਾਗੂ ਹੈ ‘ਤੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਛੋਟ ਸੁਰੱਖਿਆ ਕਲੀਅਰੈਂਸ ਦੇ ਅਧੀਨ ਹੋਵੇਗੀ।ਇਹ ਵੀ ਕਿਹਾ ਕਿ ਅਪਰਾਧਿਕ ਰਿਕਾਰਡ ਵਾਲੇ ਅਤੇ ਹਿੰਸਾ ਦੇ ਖਤਰੇ ਵਾਲੇ ਲੋਕਾਂ ਨੂੰ ਵੀਜ਼ਾ ਨਹੀਂ ਮਿਲੇਗਾ