ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਦੇ ਕੈਨੇਡਾ ਦੇ ਵੈਨਕੂਵਰ ਸਥਿਤ ਘਰ ‘ਤੇ ਫਾਇਰਿੰਗ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਇਸ ਫਾਇਰਿੰਗ ਪਿੱਛੇ ਬਿਸ਼ਨੋਈ ਗਰੁੱਪ ਨੇ ਵਜ੍ਹਾ ਸਲਮਾਨ ਖਾਨ ਨੂੰ ਦੱਸਿਆ ਸੀ। ਗੈਂਗਸਟਰ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਕਿਹਾ ਸੀ ਕਿ ਗਿੱਪੀ ਗਰੇਵਾਲ ਦੀ ਸਲਮਾਨ ਖਾਨ ਨਾਲ ਨੇੜਤਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਉਨ੍ਹਾਂ ਦਾ ਸਲਮਾਨ ਖਾਨ ਨੂੰ ਜਵਾਬ ਹੈ।
ਬੀਤੀ ਰਾਤ ਦਿੱਲੀ ਦੇ ਮਯੂਰ ਵਿਹਾਰ ‘ਚ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਡਾਲਾ ਦੇ ਦੋ ਗੈਂਗਸਟਰਾਂ ਅਤੇ ਦਿੱਲੀ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਦੋਵੇਂ ਗੈਂਗਸਟਰਾਂ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਪੁਲਿਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋਵੇਂ ਗੈਂਗਸਟਰਾਂ ਨੇ ਅਰਸ਼ ਡਾਲਾ ਦੇ ਨਿਰਦੇਸ਼ਾਂ ‘ਤੇ ਕਿਸੇ ਪੰਜਾਬੀ ਗਾਇਕ ਨੂੰ ਨਿਸ਼ਾਨਾ ਬਣਾਉਣਾ ਸੀ। ਪਰ ਹੁਣ ਸਵਾਲ ਇਹ ਵੀ ਖੜਾ ਹੁੰਦਾ ਹੈ ਕੀ ਕਿਹੜੇ ਸਿੰਗਰ ਨੂੰ ਨਿਸ਼ਾਨਾਂ ਬਣਾਉਣਾ ਸੀ। ਇਸ ਬਾਰੇ ਜਲਦੀ ਹੀ ਦਿੱਲੀ ਪੁਲਿਸ ਖੁਲਾਸਾ ਕਰ ਸਕਦੀ ਹੈ।
ਦਰਅਸਲ, ਇਹ ਮੁਕਾਬਲਾ ਨੋਇਡਾ ਤੋਂ ਅਕਸ਼ਰਧਾਮ ਜਾਣ ਵਾਲੀ ਸੜਕ ‘ਤੇ ਮਯੂਰ ਵਿਹਾਰ ਫੇਜ਼ ਵਨ ‘ਚ ਹੋਇਆ। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਇੱਥੇ ਮਯੂਰ ਵਿਹਾਰ ਫੇਜ਼ ਵਨ ਵਿੱਚ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਬਾਈਕ ਸਵਾਰ ਦੋ ਵਿਅਕਤੀਆਂ ਨੂੰ ਨੋਇਡਾ ਤੋਂ ਆਉਂਦੇ ਦੇਖਿਆ ਗਿਆ। ਪੁਲਿਸ ਟੀਮ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਸੇ ਸਮੇਂ ਪੁਲਿਸ ਨੂੰ ਦੇਖ ਕੇ ਬਦਮਾਸ਼ ਇੱਕ ਪਾਸੇ ਹੋ ਗਏ ਅਤੇ ਭੱਜਣ ਲੱਗੇ। ਇਸ ’ਤੇ ਪੁਲੀਸ ਨੇ ਉਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਸ ਟੀਮ ਬਦਮਾਸ਼ਾਂ ਦੇ ਪਿੱਛੇ ਗਈ ਤਾਂ ਬਦਮਾਸ਼ਾਂ ਨੇ ਪੁਲਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਦੀ ਗੋਲੀਬਾਰੀ ਤੋਂ ਬਚਣ ਲਈ ਦਿੱਲੀ ਪੁਲਿਸ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਗੈਂਗਸਟਰ ਅਤੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਆਪਰੇਟਿਵ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਘੋਸ਼ਿਤ ਕਰ ਦਿੱਤਾ ਹੈ। ਦੇਸ਼-ਵਿਦੇਸ਼ ‘ਚ ਕਤਲ, ਜਬਰੀ ਵਸੂਲੀ ਅਤੇ ਘਿਨਾਉਣੇ ਅਪਰਾਧਾਂ ਤੋਂ ਇਲਾਵਾ ਪੰਜਾਬ ਦੇ ਮੋਗਾ ਤੋਂ ਕੈਨੇਡਾ ‘ਚ ਲੁਕਿਆ ਅਰਸ਼ ਅੱਤਵਾਦੀ ਗਤੀਵਿਧੀਆਂ ‘ਚ ਵੀ ਸ਼ਾਮਲ ਪਾਇਆ ਗਿਆ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਸਮੇਂ ਕੈਨੇਡਾ ਵਿੱਚ ਰਹਿ ਰਹੇ ਅਰਸ਼ ਦੇ KTF ਨਾਲ ਸਬੰਧ ਹਨ। ਅਰਸ਼ਦੀਪ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਵੱਲੋਂ ਦਰਜ ਕੀਤੇ ਗਏ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮ ਪਾਇਆ ਗਿਆ ਹੈ।
ਹੁਣ ਦਿੱਲੀ ਪੁਲਸ ਵੱਲੋਂ ਇਨਾਂ ਗੈਂਗਸਟਰਾਂ ਨੂੰ ਲੈ ਕੇ ਕੀ ਖੁਲਾਸਾ ਕੀਤਾ ਜਾਂਦਾ ਹੈ ਇਹ ਦੇਖਣਾਂ ਹੋਵੇਗਾ। ਕਿਓਂਕੀ ਲੋਰੇਂਸ ਗੈਂਗ ਗਿੱਪੀ ਗਰੇਵਾਲ ਦੇ ਘਰ ਗੋਲੀਆਂ ਚਲਵਾਉਂਦਾ ਹੈ ਅਤੇ ਉਸਦੇ ਇੱਕ ਦੋ ਦਿਨ ਬਾਅਦ ਹੀ ਅਰਸ਼ ਡਲਾ ਗਰੁੱਪ ਕਿਹੜੇ ਪੰਜਾਬੀ ਸਿੰਗਰ ਨੂੰ ਮਾਰਨ ਦਾ ਪਲਾਨ ਬਣਾ ਰਿਹਾ ਸੀ। ਇਸ ਖ਼ਬਰ ਨੇ ਪੰਜਾਬ ਅਤੇ ਪੰਜਾਬੀਆਂ ਦੀ ਚਿੰਤਾ ਜਰੂਰ ਵਧਾ ਦਿੱਤੀ ਹੈ, ਕਿਓਂਕੀ ਪੰਜਾਬ ਦੀ ਕਨੂਨ ਵਿਵਸਥਾ ਕਿਸ ਹਾਲਾਤਾਂ ਚੋਂ ਗੁਜਰ ਰਹੀ ਹੈ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ।