ਸੁਲਾਨਤਾਪੁਰ ਲੋਧੀ ਤੋਂ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਪੜ੍ਹਨ ਤੋਂ ਬਾਅਦ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਦਰਅਸਲ ਇੱਕ 8 ਮਹੀਨਿਆਂ ਦੀ ਬੱਚੀ ਉਤੇ ਉਸਦੀ ਹੀ ਭੂਆ ਵੱਲੋਂ ਉਬਲਦੀ ਹੋਈ ਦਾਲ ਸੁੱਟ ਦਿੱਤੀ ਗਈ। ਬੱਚੀ ਦਾ ਮਾਸੂਮ ਚਿਹਰਾ ਅਤੇ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮਾਮਲੇ ਦੇ ਸ੍ਹਾਮਣੇ ਆਉਣ ਤੋਂ ਬਾਅਦ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈਕੀ ਹੈ ਮਾਮਲਾ
ਜਾਣਕਾਰੀ ਮੁਤਾਬਕ 8 ਮਹੀਨੇ ਦੀ ਬੱਚੀ ਦੀ ਮਾਂ ਫੋਨ ‘ਤੇ ਗੱਲ ਕਰ ਰਹੀ ਸੀ, ਇਸੇ ਦੌਰਾਨ ਔਰਤ ਦੀ ਨਨਾਣ ਦਾ 3 ਸਾਲ ਦਾ ਮੁੰਡਾ ਉਸ ਨਾਲ ਆ ਕੇ ਖੜ੍ਹਾ ਹੋ ਗਿਆ ਤੇ ਰੌਲਾ ਪਾਉਣ ਲੱਗਿਆ ਜਿਸ ਤੋਂ ਬਾਅਦ ਔਰਤ ਨੂੰ ਕਾਫੀ ਗੁੱਸਾ ਆ ਗਿਆ। ਰਸੋਈ ਵਿੱਚ ਖੜ੍ਹੀ ਉਸਦੀ ਮਾਤਾ ਨੂੰ ਕਹਿਣ ਲੱਗੀ ਕਿ ਉਹ ਆਪਣੇ ਮੁੰਡੇ ਨੂੰ ਚੁੱਪ ਕਰਵਾ ਲਵੇ ਉਹ ਉਸ ਨੂੰ ਫੋਨ ‘ਤੇ ਗੱਲ ਕਰਨ ਨਹੀਂ ਦੇ ਰਿਹਾ।
ਇਸ ਗੱਲ ਨੂੰ ਲੈ ਕੇ ਨਨਾਣ ਤੇ ਭਰਜਾਈ ਵਿਚਕਾਰ ਬਹਿਸ ਸ਼ੁਰੂ ਹੋ ਗਈ। ਉਕਤ ਮਹਿਲਾ ਉਤੇ ਇਲਜਾਮ ਲਗਾਏ ਗਏ ਹਨ ਕਿ ਉਸ ਵੱਲੋਂ ਆਪਣੀ ਭਰਜਾਈ ਨਾਲ ਕੁੱਟਮਾਰ ਕੀਤੀ ਗਈ ਤੇ ਰਸੋਈ ਵਿੱਚ ਗੈਸ ਉਤੇ ਪੱਕ ਰਹੀ ਉਬਲਦੀ ਹੋਈ ਦਾਲ ਆਪਣੀ ਹੀ 8 ਮਹੀਨਿਆਂ ਦੀ ਭਤੀਜੀ ਉਤੇ ਪਾ ਦਿੱਤੀ ਜਿਸ ਤੋਂ ਬਾਅਦ ਬੱਚੀ ਪੂਰੀ ਤਰ੍ਹਾਂ ਝੁਲਸ ਚੁੱਕੀ ਹੈ ਤੇ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।