ਗੂਗਲ ਅਗਲੇ ਹਫਤੇ ਅਜਿਹਾ ਕਦਮ ਚੁੱਕਣ ਜਾ ਰਿਹਾ ਹੈ ਜਿਸ ਨਾਲ ਜ਼ਿਆਦਾਤਰ ਲੋਕਾਂ ਨੂੰ ਝਟਕਾ ਲੱਗ ਸਕਦਾ ਹੈ। ਦਰਅਸਲ, Google 1 ਦਸੰਬਰ ਤੋਂ Inactive Google Accounts ਨੂੰ Delete ਕਰ ਦੇਵੇਗਾ। ਤੁਹਾਨੂੰ ਦੱਸ ਦੇਈਏ ਕਿ ਗੂਗਲ ਨਾ ਸਿਰਫ ਅਕਾਊਂਟ ਨੂੰ ਡਿਲੀਟ ਕਰੇਗਾ ਸਗੋਂ ਖਾਤੇ ਨਾਲ ਜੁੜੇ Gmail, Google Photos, Google Drive ਅਤੇ Contacts ਆਦਿ ਨੂੰ ਵੀ ਡਿਲੀਟ ਕਰ ਦਵੇਗਾ।
ਮਿਲੀ ਜਾਣਕਾਰੀ ਮੁਤਾਬਕ ਗੂਗਲ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਕੰਪਨੀ ਆਪਣੀ Inactive Account Policy ਨੂੰ ਅਪਡੇਟ ਕਰਨ ਜਾ ਰਹੀ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਗੂਗਲ ਦੀ ਇੱਕ ਪਾਲਿਸੀ ਹੈ ਜਿਸ ਦੇ ਮੁਤਾਬਕ ਜੇਕਰ ਕੋਈ ਵੀ ਗੂਗਲ ਅਕਾਊਂਟ ਪਿਛਲੇ ਦੋ ਸਾਲਾਂ ਤੋਂ ਐਕਟਿਵ ਨਹੀਂ ਹੈ ਜਾਂ ਯੂਜ਼ ਨਹੀਂ ਹੋ ਰਿਹਾ ਹੈ ਜਾਂ ਸਾਈਨ ਇਨ ਨਹੀਂ ਹੋ ਰਿਹਾ ਹੈ ਤਾਂ ਅਜਿਹੇ ਅਕਾਊਂਟ ਨੂੰ ਬੰਦ ਕਰ ਦਿੱਤਾ ਜਾਂਦਾ ਹੈ।
ਹੁਣ ਅਸੀਂ ਤੁਹਾਨੂੰ ਦੱਸ ਦਇਏ ਕਿ ਗੂਗਲ ਪਾਸਵਰਡ ਨੂੰ ਰਿਕਵਰ ਕਿਵੇਂ ਕਰੀਏ?
- ਪਾਸਵਰਡ ਮੁੜ ਪ੍ਰਾਪਤ ਕਰਨ ਲਈ, ਪਹਿਲਾਂ https://accounts.google.com/ ‘ਤੇ ਜਾਓ।
- ਹੁਣ ਆਪਣੀ G-Mail ID ਦਰਜ ਕਰੋ।
- ਹੁਣ Forgot Password ਵਿਕਲਪ ‘ਤੇ ਕਲਿੱਕ ਕਰੋ।
- ਹੁਣ ਗੂਗਲ ਤੁਹਾਡੇ ਫੋਨ ‘ਤੇ ਨੋਟੀਫਿਕੇਸ਼ਨ ਭੇਜੇਗਾ।
- ਇੱਥੇ ਤੁਹਾਨੂੰ “ਹਾਂ” ਵਿਕਲਪ ‘ਤੇ ਟੈਪ ਕਰਨਾ ਹੋਵੇਗਾ।
- ਫਿਰ ਤੁਹਾਨੂੰ ਨਵਾਂ ਪਾਸਵਰਡ ਬਣਾਉਣ ਦਾ ਵਿਕਲਪ ਮਿਲੇਗਾ। ਹੁਣ ਤੁਸੀਂ ਇੱਕ ਨਵਾਂ ਪਾਸਵਰਡ ਬਣਾ ਸਕਦੇ ਹੋ।