ਸ਼ਾਹਰੁਖ ਖਾਨ ਸਟਾਰਰ ਫਿਲਮ ਡੰਕੀ 21 ਦਸੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦਾ ਬਜਟ 85 ਕਰੋੜ ਹੈ, ਜੋ ਪਿਛਲੇ 5 ਸਾਲਾਂ ‘ਚ ਸ਼ਾਹਰੁਖ ਦੀਆਂ ਫਿਲਮਾਂ ‘ਚੋਂ ਸਭ ਤੋਂ ਘੱਟ ਹੈ। ਹਾਲਾਂਕਿ, ਇਸ ਬਜਟ ਨਾਲ ਕੋਈ ਸਟਾਰਕਾਸਟ ਫੀਸ ਨਹੀਂ ਜੁੜੀ ਹੈ। ‘ਡੰਕੀ’ ਨੇ ਰਿਲੀਜ਼ ਤੋਂ ਪਹਿਲਾਂ ਹੀ ਨਾਨ ਥੀਏਟਰਿਕ ਰਾਈਟਸ ਤੋਂ 100 ਕਰੋੜ ਰੁਪਏ ਇਕੱਠੇ ਕਰ ਲਏ ਹਨ।
ਪਿੰਕਵਿਲਾ ਦੀ ਰਿਪੋਰਟ ਮੁਤਾਬਕ ਫਿਲਮ ਡੌਂਕੀ ਸਿਰਫ 85 ਕਰੋੜ ਰੁਪਏ ਦੇ ਬਜਟ ਨਾਲ ਬਣਾਈ ਗਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸ਼ਾਹਰੁਖ ਅਤੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਫਿਲਮ ਦੇ ਮੁਨਾਫੇ ‘ਚੋਂ ਆਪਣਾ ਹਿੱਸਾ ਫੀਸ ਵਜੋਂ ਲੈਣਗੇ। ਜੇਕਰ ਪ੍ਰਿੰਟ ਅਤੇ ਪਬਲੀਸਿਟੀ ਦੀ ਲਾਗਤ ਨੂੰ ਜੋੜਿਆ ਜਾਵੇ ਤਾਂ ਫਿਲਮ ਦਾ ਬਜਟ ਲਗਭਗ 120 ਕਰੋੜ ਰੁਪਏ ਹੈ। ਦੱਸ ਦਈਏ ਕਿ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਕਰ ਰਹੇ ਹਨ। ਰਾਜਕੁਮਾਰ ਹਿਰਾਨੀ ਇਕੱਲੇ ਅਜਿਹੇ ਨਿਰਦੇਸ਼ਕ ਹਨ, ਜਿਨ੍ਹਾਂ ਨੇ ਬਾਲੀਵੁੱਡ ‘ਚ ਹੁਣ ਤੱਕ ਸਭ ਤੋਂ ਹਿੱਟ ਫਿਲਮਾਂ ਦੇਣ ਦਾ ਰਿਕਾਰਡ ਬਣਾਇਆ ਹੈ। ਰਾਜਕੁਮਾਰ ਹਿਰਾਨੀ ਨੇ ਸਿਰਫ਼ 5 ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਪਰ ਇਹ ਸਾਰੀਆਂ ਫ਼ਿਲਮਾਂ ਸੁਪਰਹਿੱਟ ਰਹੀਆਂ ਹਨ। ਉਨ੍ਹਾਂ ਦਾ ਨਾਂ ਇੰਡਸਟਰੀ ਦੇ ਸਭ ਤੋਂ ਅਮੀਰ ਨਿਰਦੇਸ਼ਕਾਂ ਦੀ ਸੂਚੀ ‘ਚ ਵੀ ਸ਼ਾਮਲ ਹੈ।