ਅੱਜ ਦਾ ਯੁੱਗ ਤਕਨੀਕੀ ਯੁੱਗ ਹੈ, ਅੱਜ ਦੇ ਸਮੇ ਵਿੱਚ ਨਵੀਂ-ਨਵੀਂ ਤਕਨੀਕ ਨਾਲ ਹਰ ਕੰਮ ਕਰਨਾ ਬਹੁਤ ਹੀ ਸੌਖਾ ਹੋ ਗਿਆ ਹੈ। ਪਰ ਜਿੱਥੇ ਤਕਨੀਕ ਦੇ ਬਹੁਤ ਸਾਰੇ ਫਾਇਦੇ ਹਨ ਉੱਥੇ ਹੀ ਬਹੁਤ ਨੁਕਸਾਨ ਵੀ ਹਨ। ਜਿਵੇ ਕਿ ਅੱਜਕਲ ਅਸੀਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ‘ਤੇ ਡੀਪਫੇਕ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਮੁੱਦੇ ‘ਤੇ ਕੇਂਦਰੀ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ਨੇ ‘ ਸੋਸ਼ਲ ਮੀਡੀਆ ਪਲੇਟਫਾਰਮ ਦੇ ਪ੍ਰਤੀਨਿਧੀਆਂ ਨਾਲ ਇਕ ਮੀਟਿੰਗ ਕੀਤੀ । ਮੀਟਿੰਗ ਤੋਂ ਬਾਅਦ ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਡੀਪ ਫੇਕ ਸਮਾਜ ਅਤੇ ਲੋਕਤੰਤਰ ਦੇ ਲਈ ਗੰਭੀਰ ਖ਼ਤਰਾ ਹੈ। ਸਰਕਾਰ ਇਸ ਸਬੰਧ ਵਿਚ ਨਿਯਮ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਿਸ ਰਾਹੀਂ ‘ਡੀਪ ਫੇਕ’ ਬਣਾਉਣ ਅਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪਲੇਟਫਾਰਮ ਦੋਵਾਂ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।