ਲੋਕ ਸਭਾ ਚੋਣਾਂ ਨੂੰ ਸ਼ੁਰੂ ਹੋਣ ਨੂੰ ਬੱਸ ਕੁੱਝ ਹੀ ਮਹੀਨੇ ਬਾਕੀ ਹਨ। ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹ ਦੇ ਵਿਕਾਸ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਕਿਰਨ ਖੇਰ ਨੇ ਕਿਹਾ ਕਿ ਚੰਡੀਗੜ੍ਹ ਇੱਕ ਕੇਂਦਰ ਸ਼ਾਸਤ ਪ੍ਰਦੇਸ਼ (ਯੂ.ਟੀ.) ਹੈ ਨਾ ਕਿ ਪੂਰਨ ਰਾਜ, ਜਿਸ ਕਾਰਨ ਇੱਥੇ ਅਸਫ਼ਸਰਸ਼ਾਹੀ ਹਾਵੀ ਹੈ। ਕਿਰਨ ਖੇਰ ਨੇ ਅੱਗੇ ਕਿਹਾ ਉਹ ਚੰਡੀਗੜ੍ਹ ਵਿਚ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੀ ਹੈ, ਪਰ ਅਧਿਕਾਰੀ ਇਸ ਵਿੱਚ ਅੜਿੱਕੇ ਪਾ ਦਿੰਦੇ ਹਨ।