15 ਨਵੰਬਰ ਨੂੰ ਪੀਜੀਆਈ ਦੇ ਨਹਿਰੂ ਹਸਪਤਾਲ ‘ਚ ਮਹਿਲਾ ਮਰੀਜ਼ ਨੂੰ ਗ਼ਲਤ ਟੀਕਾ ਲਗਾਉਣ ਦੇ ਮਾਮਲੇ ਤੋਂ ਬਾਅਦ ਪੀਜੀਆਈ ਨੇ ਸਾਰੇ ਸਟਾਫ ਅਤੇ ਡਾਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।ਹਸਪਤਾਲ ਦੇ ਅਧਿਕਾਰੀਆਂ ਨੇ ਆਪਣੇ ਸਟਾਫ ਅਤੇ ਡਾਕਟਰਾਂ ਨੂੰ ਕੰਮ ਦੇ ਦੌਰਾਨ ਵਰਦੀ ਅਤੇ ਪਛਾਣ ਪੱਤਰ ਪਹਿਨਣ ਦੇ ਨਿਰਦੇਸ਼ ਦਿੱਤੇ ਹਨ। ਪੀਜੀਆਈ ਦੇ ਡਾਇਰੈਕਟਰ ਡਾ.ਵਿਵੇਕ ਲਾਲ ਨੇ ਕਿਹਾ ਕਿ ਹਸਪਤਾਲ ਦੇ ਸਾਰੇ ਸਟਾਫ ਮੈਂਬਰਾਂ ਨੂੰ ਦੇਖਿਆ ਗਿਆ ਹੈ ਕਿ ਆਪਣੇ ਵਰਦੀ ਦੇ ਨਾਲ ਨਾ ਤਾਂ ਏਪਰਨ ਅਤੇ ਨਾ ਹੀ ਪਛਾਣ ਪੱਤਰ ਪਾਉਂਦੇ ਹਨ।ਸਾਰੇ ਸਟਾਫ਼ ਮੈਂਬਰਾਂ ਨੂੰ ਏਪਰਨ, ਵਰਦੀ ਅਤੇ ਪਛਾਣ ਪੱਤਰ ਪਾ ਕੇ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿਤੇ ਜਾਂਦੇ ਹਨ।