ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ ਪੁਲਿਸ ਅਤੇ ਨਿਹੰਗਾਂ ਵਿਚਾਲੇ ਗੋਲੀਬਾਰੀ ਹੋਈ ਸੀ। ਇਸ ਮੌਕੇ ਮਾਮਲਾ ਸੁਲਝਾਉਣ ਲਈ ਜਦੋਂ ਪੁਲਿਸ ਪੁੱਜੀ ਤਾਂ ਇਸ ਦੌਰਾਨ ਗੋਲੀ ਚੱਲਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ 11 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਹੁਣ ਬੀਤੇ ਦਿਨ ਵਾਪਰੀ ਇਸ ਘਟਨਾ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ Press Conference ਕੀਤੀ ਹੈ। ਮਜੀਠੀਆ ਨੇ ਸੁਲਤਾਨਪੁਰ ਲੋਧੀ ‘ਚ ਹੋਈ ਗੋਲੀਬਾਰੀ ‘ਤੇ ਸਵਾਲ ਚੁੱਕੇ ਹਨ। ਮਜੀਠੀਆ ਨੇ ਮੁੱਖ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਪੁਲਿਸ ਵੱਲੋਂ ਅੰਮ੍ਰਿਤ ਵੇਲੇ ਗੁਰੂ ਘਰ ;ਚ ਗੋਲੀ ਕਿਉਂ ਚਲਾਈ ਗਈ. ਉਹਨਾਂ ਕਿਹਾ ਕਿ ਜੋ ਕੰਮ ਇੰਦਰਾ ਗਾਂਧੀ ਨੇ ਕੀਤਾ ਸੀ ਉਹੀ ਕੰਮ ਭਗਵੰਤ ਮਾਨ ਨੇ ਕੀਤਾ ਹੈ ਸੁਲਤਾਨਪੁਰ ਵਿਖੇ ਗੁਰੂ ਘਰ ਵਿਚ ਗੋਲੀ ਚਲਾਉਣ ਦਾ ਹੁਕਮ ਆਪ ਮੁੱਖ ਮੰਤਰੀ ਵਲੋਂ ਹੀ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਪੰਥ ਦੇ ਕਿਸੇ ਵੀ ਮਸਲੇ ਵਿਚ ਪੁਲਿਸ ਦੀ ਜ਼ਰੂਰਤ ਹੀ ਨਹੀਂ, ਇਹ ਮੁੱਦੇ ਆਪ ਬੈਠ ਕੇ ਸੁਲਝਾਏ ਜਾ ਸਕਦੇ ਹਨ.
ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਆਖੀਰਕਾਰ ਇਹ ਪੂਰਾ ਮਾਮਲਾ ਕੀ ਹੈ ?
ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਬਾਬਾ ਬੁੱਢਾ ਦਲ ਦੇ 96 ਵੇਂ ਕਰੋੜੀ ਸੰਤ ਬਲਬੀਰ ਸਿੰਘ ਦਾ ਕਬਜ਼ਾ ਚੱਲ ਰਿਹਾ ਸੀ । ਜਿਸ ਰਾਹੀਂ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਆਪਣੇ ਦੋ ਸੇਵਾਦਾਰ ਨਿਯੁਕਤ ਕੀਤੇ ਹੋਏ ਸਨ ਅਤੇ ਇਹਨਾਂ ਸੇਵਾਦਾਰ ਦੇ ਨਾਂ ਨਿਰਵੈਰ ਸਿੰਘ ਅਤੇ ਜਗਜੀਤ ਸਿੰਘ ਸਨ। 21 ਨਵੰਬਰ ਨੂੰ ਕਰੀਬ ਸਵੇਰੇ ਸਾਢੇ 8 ਵਜੇ ਬਾਬਾ ਬੁੱਢਾ ਦਲ ਦੇ ਦੂਜੇ ਧੜੇ ਦੇ ਮੁਖੀ ਸੰਤ ਬਾਬਾ ਮਾਨ ਸਿੰਘ ਨੇ ਆਪਣੇ 15 ਤੋਂ 20 ਹੋਰ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ਾ ਕਰ ਲਿਆ।ਇਸ ਦੌਰਾਨ ਸੇਵਾਦਾਰ ਨਿਰਵੈਰ ਸਿੰਘ ਨੂੰ ਰੱਸੀ ਨਾਲ ਬੰਨ੍ਹ ਕੇ ਜਗਜੀਤ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਸ ਦਾ ਹਥਿਆਰ, ਮੋਬਾਈਲ ਫ਼ੋਨ ਅਤੇ ਪੈਸੇ ਵੀ ਖੋਹ ਲਏ ਗਏ।
ਇਸ ਤੋਂ ਬਾਅਦ ਬੀਤੇ ਦਿਨ ਭਾਵ ਬੁੱਧਵਾਰ ਰਾਤ ਨੂੰ ਨਿਹੰਗ ਸਿੰਘ ਮਾਨ ਸਿੰਘ ਦੇ 10 ਸੇਵਕਾਂ ਨੇ ਬਾਬਾ ਬਲਬੀਰ ਸਿੰਘ ਦੇ ਦੂਜੇ ਡੇਰੇ ਪਿੰਡ ਬੁਸੋਵਾਲ ਰੋਡ ਨੇੜੇ ਪੀਰ ਗੇਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਦੋਂ ਇਸ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚ ਕੇ 10 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੰਗਾਮਾ ਕਰਨ ਵਾਲੇ ਕਈ ਨਿਹੰਗ ਅਜੇ ਵੀ ਗੁਰਦੁਆਰਾ ਬੁੰਗਾ ਸਾਹਿਬ ਵਿੱਚ ਲੁਕੇ ਹੋਏ ਹਨ। ਜਿਸ ਕਾਰਨ ਵੀਰਵਾਰ ਯਾਨੀ ਅੱਜ ਸਵੇਰੇ ਕਰੀਬ ਚਾਰ ਵਜੇ ਜਦੋਂ ਪੁਲਸ ਉਨਾ ਨਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ। ਤਾਂ ਕਿਹਾਂ ਜਾ ਰਿਹਾ ਹੈ ਕਿ ਪਹਿਲਾਂ ਤੋਂ ਹੀ ਘੇਰੇ ਵਿਚ ਬੈਠੇ ਨਿਹੰਗਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।