ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 24 ਨਵੰਬਰ ਭਾਵ ਅੱਜ ਕੈਬਨਿਟ ਵਜ਼ੀਰਾਂ ਅਤੇ ਪਾਰਟੀ ਦੇ ਵਿਧਾਇਕਾਂ ਨੂੰ ਦੁਪਹਿਰ ਵੇਲੇ ‘ਚਾਹ ਪਾਰਟੀ’ ਦੇਣਗੇ ਅਤੇ ਇਸਦੇ ਲਈ ਉਹਨਾਂ ਨੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਸੱਦਾ ਭੇਜ ਦਿੱਤਾ ਹੈ। ਵੈਸੇ ਦੇਖਿਆ ਜਾਵੇ ਤਾਂ ਸਰਕਾਰ ਨੇ ਸਰਦ ਰੁੱਤ ਇਜਲਾਸ ਵੀ ਸੱਦਿਆ ਹੋਇਆ ਹੈ ਜੋ 28 ਨਵੰਬਰ ਤੋਂ 29 ਨਵੰਬਰ ਤੱਕ ਚੱਲੇਗਾ, ਕਿਹਾ ਜਾ ਰਿਹਾ ਹੈ ਕਿ ਇਸ ਚਾਹ ਪਾਰਟੀ ਦੌਰਾਨ ਮੁੱਖ ਮੰਤਰੀ ਇਜਲਾਸ ਤੋਂ ਪਹਿਲਾਂ ਵਿਧਾਇਕਾਂ ਨਾਲ ਕੁਝ ਨੁਕਤੇ ਸਾਂਝੇ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਪੰਜਾਬ ਦਾ ਹਰ ਮੁੱਖ ਮੰਤਰੀ ਅਜਿਹਾ ਕਰਦਾ ਆ ਰਿਹਾ ਹੈ, ਜਦੋਂ ਵਿਰੋਧੀਆਂ ਦੇ ਸਰਕਾਰ ਪ੍ਰਤੀ ਨਿਸ਼ਾਨੇ ਤੇਜ਼ ਹੋ ਜਾਂਦੇ ਹਨ ਤਾਂ ਸਾਰੇ ਮੁੱਖ ਮੰਤਰੀ ਮੀਟਿੰਗ ਕਰਦੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ ਰੇਤਾ ਮਾ਼ਫੀਆਂ, ਕਿਸਾਨਾਂ, ਅਧਿਆਪਕਾਂ ਦੇ ਰੋਜ਼ਗਾਰ, ਪਾਣੀਆਂ ਦੇ ਮੁੱਦੇ ‘ਤੇ ਘੇਰ ਰਹੀਆਂ ਹਨ। ਮਾਈਨਿੰਗ ਵਾਲੇ ਮਸਲੇ ‘ਤੇ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ਼ ਅਕਾਲੀ ਦਲ ਨਿੱਤਰਿਆ ਹੋਇਆ ਹੈ ਇਸੇ ਦੇ ਚੱਲਦੇ ਕਿਹਾ ਜਾ ਰਿਹਾ ਹੈ ਕਿ ਸੀਐਮ ਮਾਨ ਚਾਹ ਪਾਰਟੀ ‘ਚ ਇਸ ਮੁੱਦੇ ‘ਤੇ ਚਰਚਾ ਕਰ ਸਕਦੇ ਹਨ।