ਦਿੱਲੀ ‘ਚ ਹਵਾ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ। ਇਕ ਵਾਰ ਫਿਰ ਸਮੋਗ ਦੀ ਚਾਦਰ ਛਾਉਣ ਲੱਗੀ ਹੈ। ਇਸ ਨਾਲ ਵਿਜ਼ੀਬਿਲਟੀ ਦਾ ਪੱਧਰ ਵੀ ਪ੍ਰਭਾਵਿਤ ਹੋਇਆ ਹੈ ਅਤੇ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਏਅਰ ਕੁਆਲਿਟੀ ਇੰਡੈਕਸ (AQI) 400 ਤੋਂ ਉੱਪਰ ‘ਗੰਭੀਰ ਸ਼੍ਰੇਣੀ’ ਵਿਚ ਪਹੁੰਚ ਗਿਆ ਹੈ। ਪੂਰਵ ਅਨੁਮਾਨ ਹੈ ਕਿ ਅਗਲੇ 3-4 ਦਿਨ ਜ਼ਹਿਰੀਲੀ ਹਵਾ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ-NCR ਵਿਚ ਵੀਰਵਾਰ ਨੂੰ ਸਵੇਰੇ ਹਵਾ ਗੁਣਵੱਤਾ ਦਾ ਪੱਧਰ 450 ਦੇ ਪਾਰ ਚੱਲਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿਚ ਦਿੱਲੀ-NCR ‘ਚ ਪ੍ਰਦੂਸ਼ਣ ਦੇ ਨਾਲ-ਨਾਲ ਧੁੰਦ ਵੀ ਛਾਉਣ ਲੱਗੇਗੀ। ਦੱਸ ਦੇਈਏ ਕਿ ਹਵਾ ਦੀ ਦਿਸ਼ਾ ਅਤੇ ਰਫ਼ਤਾਰ ਵਿਚ ਬਦਲਾਅ ਹੋਣ ਨਾਲ ਪ੍ਰਦੂਸ਼ਣ ਦੇ ਪੱਧਰ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਕੁਝ ਸੁਧਾਰ ਹੋਇਆ ਸੀ ਪਰ ਹਵਾ ਸ਼ਾਂਤ ਹੋਣ ਨਾਲ ਹੁਣ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ।