ODI ਵਿਸ਼ਵ ਕੱਪ 2023 ICC ਦੇ ਇਤਿਹਾਸ ਦਾ ਸਭ ਤੋਂ ਸਫਲ ਇਵੈਂਟ ਬਣ ਗਿਆ ਹੈ। ਦਰਅਸਲ ਇਸ ਵਾਰ ਵਿਸ਼ਵ ਕੱਪ ‘ਚ ਦਰਸ਼ਕਾਂ ਦਾ 8 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ।ਇਸ ਵਾਰ ਵਿਸ਼ਵ ਕੱਪ ਫਾਈਨਲ ਦਾ ਮੈਚ ਦੇਖਣ ਲਈ 12 ਲੱਖ 50 ਹਜ਼ਾਰ ਤੋਂ ਵੱਧ ਦਰਸ਼ਕ ਪਹੁੰਚੇ ਸਨ। ਇਸ ਤੋਂ ਪਹਿਲਾਂ ਇਹ ਰਿਕਾਰਡ 2015 ਵਿੱਚ ਖੇਡੇ ਗਏ ਵਿਸ਼ਵ ਕੱਪ ਦੇ ਨਾਂ ਸੀ। ਉਸ ਸਾਲ 10 ਲੱਖ 16 ਹਜ਼ਾਰ 420 ਦਰਸ਼ਕਾਂ ਨੇ ਸਟੇਡੀਅਮ ਜਾ ਕੇ ਮੈਚ ਦੇਖਿਆ ਸੀ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਮੰਗਲਵਾਰ ਨੂੰ ਆਪਣੀ ਵੈੱਬਸਾਈਟ ਅਤੇ ਟਵਿਟਰ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ।
ਆਈਸੀਸੀ ਦੇ ਅਨੁਸਾਰ, 12 ਲੱਖ 50 ਹਜ਼ਾਰ ਤੋਂ ਵੱਧ ਦਰਸ਼ਕਾਂ ਦਾ ਅੰਕੜਾ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਨਵਾਂ ਮਾਪਦੰਡ ਹੈ। ਇਹ ਕਿਸੇ ਵੀ ਹੋਰ ਆਈਸੀਸੀ ਈਵੈਂਟ ਵਿੱਚ ਹਾਜ਼ਰੀ ਦੇ ਅੰਕੜਿਆਂ ਨਾਲੋਂ ਬਹੁਤ ਜ਼ਿਆਦਾ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋਏ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2015 ਵਿੱਚ 10 ਲੱਖ 16 ਹਜ਼ਾਰ 420 ਦਰਸ਼ਕਾਂ ਨੇ ਹਿੱਸਾ ਲਿਆ।
ਜਦੋਂ ਕਿ ਇੰਗਲੈਂਡ ਅਤੇ ਵੇਲਜ਼ ਵਿੱਚ ਖੇਡੇ ਗਏ 2019 ਦੇ ਐਡੀਸ਼ਨ ਵਿੱਚ 7 ਲੱਖ 50 ਹਜ਼ਾਰ ਦਰਸ਼ਕ ਸਟੇਡੀਅਮ ਵਿੱਚ ਆਏ ਸਨ। ਭਾਰਤ ‘ਚ ਹਾਲ ਹੀ ‘ਚ ਖਤਮ ਹੋਏ ਵਨਡੇ ਵਿਸ਼ਵ ਕੱਪ ਦੇ ਮੈਚਾਂ ਨੂੰ ਦੇਖਣ ਲਈ 12 ਲੱਖ 50 ਹਜ਼ਾਰ ਦਰਸ਼ਕ ਸਟੇਡੀਅਮ ‘ਚ ਗਏ, ਜੋ ਹਰ ਚਾਰ ਸਾਲ ਬਾਅਦ ਹੋਣ ਵਾਲੀ ਇਸ ਪ੍ਰਤੀਯੋਗਿਤਾ ਦਾ ਨਵਾਂ ਰਿਕਾਰਡ ਹੈ।