NIA ਖਾਲਿਸਤਾਨੀ ਨੈੱਟਵਰਕ ਨੂੰ ਖਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। ਕੁਝ ਦਿਨ ਪਹਿਲਾਂ ਵੀ NIA ਨੇ ਕਈ ਸੂਬਿਆਂ ‘ਚ ਖਾਲਿਸਤਾਨੀ ਨੈੱਟਵਰਕ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਅੱਜ ਇੱਕ ਵਾਰ ਫਿਰ NIA ਪੰਜਾਬ ਅਤੇ ਹਰਿਆਣਾ ਵਿੱਚ ਕਰੀਬ 15 ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਦੱਸ ਦੇਈਏ ਕਿ NIA ਨੇ ਮੋਗਾ ਦੇ ਪਿੰਡ ਝੰਡੀਆਂਵਾਲਾ ਵਿੱਚ ਗੁਰਲਾਭ ਸਿੰਘ ਦੇ ਘਰ ਛਾਪਾ ਮਾਰਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਪਰਿਵਾਰ ਸੋਸ਼ਲ ਸਾਈਟਸ ‘ਤੇ ਵਿਦੇਸ਼ ‘ਚ ਬੈਠੇ ਖਾਲਿਸਤਾਨੀ ਸਮਰਥਕ ਬਘੇਲ ਸਿੰਘ ਦੇ ਸੰਪਰਕ ‘ਚ ਸੀ। ਫਿਲਹਾਲ NIA ਪਰਿਵਾਰ ਦੇ ਮੋਬਾਇਲ ਫੋਨ ਅਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਐਨਆਈਏ ਦੇ ਨਾਲ ਸਥਾਨਕ ਪੁਲਿਸ ਵੀ ਮੌਜੂਦ ਹੈ।