2020 ਦੇ ਉਸ ਸਾਲ ਨੂੰ ਕੋਈ ਨਹੀਂ ਭੂਲ ਸਕਦਾ ਜਦੋਂ ਪੂਰਾ ਵਿਸ਼ਵ ਮਹਾਂਮਾਰੀ ਕੋਰੋਨਾ ਨਾਲ ਜੂਝ ਰਿਹਾ ਸੀ । ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਚਲਾਈ ਗਈ ਸੀ। ਪੂਰੇ ਭਾਰਤ ‘ਚ 2 ਬਿਲੀਅਨ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ। ਇਹਨਾਂ ਖੁਰਾਕਾਂ ਨੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਉਬਰਨ ‘ਚ ਵੀਂ ਬਹੁਤ ਵੱਡਾ ਯੋਗਦਾਨ ਦਿੱਤਾ ਸੀ । ਪਰ ਇਸ ਤੋਂ ਬਾਅਦ ਨੌਜਵਾਨਾਂ ‘ਚ ਦਿਲ ਦੇ ਦੌਰੇ ਦੇ ਮਾਮਲੇ ਜ਼ਿਆਦਾ ਵੇਖਣ ਨੂੰ ਮਿਲੇ ਹਨ , ਜਿਸ ਕਾਰਨ ਟੀਕੇ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਚਰਚਾਵਾਂ ਨੂੰ ਖ਼ਤਮ ਕਰਦੇ ਹੋਏ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਜਵਾਬ ਦਿੱਤਾ ਹੈ।
ICMR ਨੇ ਹਾਲ ਹੀ ਦੇ ਵਿੱਚ ਇੱਕ ਅਧਿਐਨ ਕੀਤਾ ਹੈ ਜਿਹਨਾਂ ਨੇ 1 ਅਕਤੂਬਰ, 2021 ਤੋਂ 31 ਮਾਰਚ, 2023 ਤੱਕ ਅਧਿਐਨ ਕੀਤਾ। ਇਸ ਅਧਿਐਨ ‘ਚ ਟੀਕੇ ਅਤੇ ਅਚਾਨਕ ਹੋਣ ਵਾਲੀਆਂ ਮੌਤਾਂ ਦੇ ਸਬੰਧ ਨੂੰ ਲੈ ਕੇ ਉੱਠ ਰਹੇ ਸਵਾਲ ਦਾ ਜਵਾਬ ਲੱਭਿਆ ਗਿਆ ਹੈ। ਆਪਣੇ ਅਧਿਐਨ ਦਾ ਹਵਾਲਾ ਦਿੰਦੇ ਹੋਏ, ICMR ਨੇ ਕਿਹਾ ਹੈ ਕਿ ਭਾਰਤ ਵਿੱਚ ਕੋਵਿਡ -19 ਟੀਕੇ ਕਾਰਨ ਨੌਜਵਾਨਾਂ ਵਿੱਚ ਅਚਾਨਕ ਮੌਤ ਦਾ ਜੋਖ਼ਮ ਨਹੀਂ ਵਧਿਆ ਹੈ। ICMR ਨੇ ਕਿਹਾ ਹੈ ਕਿ ਕੋਵਿਡ-19 ਤੋਂ ਪਹਿਲਾਂ ਹਸਪਤਾਲ ‘ਚ ਭਰਤੀ, ਪਰਿਵਾਰ ‘ਚ ਅਚਾਨਕ ਮੌਤਾਂ ਦੇ ਪੁਰਾਣੇ ਮਾਮਲਿਆਂ ਅਤੇ ਜੀਵਨ ਸ਼ੈਲੀ ‘ਚ ਬਦਲਾਅ ਨੇ ਅਚਾਨਕ ਮੌਤ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ। ਇਸ ਅਧਿਐਨ ‘ਚ ਕਿਹਾ ਗਿਆ ਹੈ ਕਿ ਜੇਕਰ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਲਈ ਜਾਵੇ ਤਾਂ ਕੋਰੋਨਾ ਵਾਇਰਸ ਕਾਰਨ ਮੌਤ ਦਾ ਖਤਰਾ ਘੱਟ ਹੋ ਜਾਂਦਾ ਹੈ।
ਉਨਾਂ ਨੇ ਇਹ ਵੀ ਕਿਹਾ ਹੈ ਕਿ ਕੋਵਿਡ ਕਾਰਨ ਹਸਪਤਾਲ ‘ਚ ਭਰਤੀ ਹੋਣ ਦਾ ਇਤਿਹਾਸ, ਪਰਿਵਾਰ ‘ਚ ਅਚਾਨਕ ਮੌਤ ਦਾ ਰਿਕਾਰਡ, ਸ਼ਰਾਬ ਪੀਣਾ, ਮੌਤ ਤੋਂ 48 ਘੰਟੇ ਪਹਿਲਾਂ ਡਰੱਗਜ਼ ਲੈਣਾ ਜਾਂ ਮੌਤ ਤੋਂ 48 ਘੰਟੇ ਪਹਿਲਾਂ ਜ਼ੋਰਦਾਰ ਕਸਰਤ ਕਰਨਾ ਅਜਿਹੇ ਕੁਝ ਤੱਥ ਹਨ , ਜਿਸ ਨਾਲ ਅਚਾਨਕ ਮੌਤ ਦਾ ਖ਼ਤਰਾ ਵਧਦਾ ਹੈ। ਇਸ ਅਧਿਐਨ ਵਿੱਚ ਦੇਸ਼ ਦੇ ਕੁੱਲ 47 ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਸੀ। ਨਾਲ ਹੀ, 18 ਤੋਂ 45 ਸਾਲ ਦੀ ਉਮਰ ਦੇ ਲੋਕ, ਜੋ ਸਪੱਸ਼ਟ ਤੌਰ ‘ਤੇ ਸਿਹਤਮੰਦ ਸਨ, ਉਨ੍ਹਾਂ ਨੂੰ ਇਸ ਅਧਿਐਨ ਵਿੱਚ ਹਿੱਸਾ ਲਿਆ। ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਪੁਰਾਣੀ ਬਿਮਾਰੀ ਤੋਂ ਪੀੜਤ ਨਹੀਂ ਸੀ। ਅਧਿਐਨ ‘ਚ ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋ ਖ਼ੁਰਾਕਾਂ ਲਈਆਂ ਸਨ। ਅਚਾਨਕ ਮੌਤ ਦਾ ਖ਼ਤਰਾ ਬਹੁਤ ਘੱਟ ਸੀ।