ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਆਈ.ਟੀ ਹੱਬ ਬਣਾਉਣ ਦੀ ਮੰਗ ਉਠਾਈ ਜਾਂ ਰਹੀ ਹੈ। ਤਾਂਕੀ ਪੰਜਾਬ ਦੇ ਨੌਜਵਾਨ IT ਸੈਕਟਰ ਵਿੱਚ ਕੰਮ ਕਰਨ ਲਈ ਦੂਜੇ ਸੂਬਿਆਂ ਜਾਂ ਵਿਦੇਸ਼ਾਂ ਵੱਲ ਰੁੱਖ ਨਾ ਕਰਨ। ਅਤੇ ਉਨ੍ਹਾਂ ਨੂੰ ਚੰਗੀ ਨੌਕਰੀ, ਤਨਖਾਹ ਸਭ ਆਪਣੇ ਹੀ ਸੂਬੇ ਅਤੇ ਸਹਿਰ ਵਿੱਚ ਮਿਲੇ। ਵਪਾਰੀਆਂ ਦਾ ਕਹਿਣਾ ਹੈ ਕਿ ਅੱਜ ਤਕ ਪੰਜਾਬ ‘ਚ ਕਿਸੇ ਵੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਇਸ ਲਈ ਹੁਣ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਇਹ ਮੰਗ ਕੀਤੀ ਹੈ ਕਿ ਮਹਾਨਗਰ ਲੁਧਿਆਣਾ ਵਿਖੇ ਆਈ.ਟੀ ਹੱਬ ਖੋਲਿਆ ਜਾਵੇ। ਤਾਕਿ ਆਈ.ਟੀ ਸੈਕਟਰ ਵਿੱਚ ਆਪਣੇ ਭਵਿੱਖ ਨੂੰ ਬਣਾਉਣ ਵਾਲੇ ਨੌਜਵਾਨਾਂ ਨੂੰ ਆਪਣੇ ਹੀ ਸ਼ਹਿਰ ‘ਚ ਆਈ.ਟੀ. ਦੇ ਵਿਦਿਆਰਥੀ ਜਾਂ ਆਈ.ਟੀ. ਮਾਹਿਰ ਮਿਲ ਸਕਣ। ਉਨ੍ਹਾਂ ਨੂੰ ਮੁੰਬਈ ਜਾਂ ਬੈਂਗਲੁਰੂ ਤੋਂ ਆਈ.ਟੀ. ਮਾਹਿਰਾਂ ਨੂੰ ਬੁਲਾਉਣ ਦੀ ਅਤੇ ਨਾ ਹੀ ਆਪਣੇ ਸੂਬੇ ਤੋਂ ਬਾਹਰ ਜਾਣ ਦੀ ਲੋੜ ਨਾ ਪਵੇ। । ਜਿਸ ਨਾਲ ਪੰਜਾਬ ਦੀ ਆਰਥਿਕ ਸਥਿਤੀ ਵੀ ਚੰਗੀ ਹੋਵੇਗੀ। ਪੰਜਾਬ ਦੇ ਆਈ.ਟੀ ਮਾਹਿਰਾਂ ਦਾ ਆਈ.ਟੀ ਹੱਬ ਨੂੰ ਲੈ ਕੀ ਕੁਝ ਕਿਹਾ ਆਓ ਸੁਣਦੇ ਹਾਂ।