ਹਾਲ ਹੀ ‘ਚ ਕੀਤੇ ਗਏ ਇੱਕ ਅਧਿਐਨ ਮੁਤਾਬਿਕ, ਮੇਟਾ ਦੇ ਥ੍ਰੈਡਸ, ਫੇਸਬੁੱਕ, ਇੰਸਟਾਗ੍ਰਾਮ, ਮੈਸੇਂਜਰ ਤੋਂ 86% ਨਿੱਜੀ ਡੇਟਾ ਪਲੇਟਫਾਰਮ ਦੁਆਰਾ ਤੀਜੀ ਧਿਰ ਨਾਲ ਸਾਂਝਾ ਕੀਤਾ ਜਾਂਦਾ ਹੈ ਅਤੇ ਫਿਰ ਇਸ ਅਧਾਰ ‘ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਅਧਿਐਨ ਮਨੀ ਮੋਂਗਰਸ ਦੁਆਰਾ ਐਪਲ ਐਪ ਸਟੋਰ ਤੋਂ 100 ਸਭ ਤੋਂ ਵੱਧ ਡਾਊਨਲੋਡ ਕੀਤੇ ਗਏ ਐਪਸ ‘ਤੇ ਕੀਤਾ ਗਿਆ ਸੀ।
The Money Mongers ਦੀ ਰਿਪੋਰਟ ਮੁਤਾਬਕ, Meta’s Threads ਐਪ, ਜਿਸ ਨੂੰ ਕੰਪਨੀ ਨੇ ਟਵਿੱਟਰ ਦਾ ਬਦਲ ਦੱਸਿਆ ਹੈ, ਟਵਿੱਟਰ ਦੇ ਮੁਕਾਬਲੇ 72% ਜ਼ਿਆਦਾ ਨਿੱਜੀ ਡਾਟਾ ਇਕੱਠਾ ਕਰਦੀ ਹੈ। ਅਧਿਐਨ ‘ਚ 5 ਅਜਿਹੀਆਂ ਐਪਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਯੂਜ਼ਰਸ ਦਾ ਸਭ ਤੋਂ ਜ਼ਿਆਦਾ ਡਾਟਾ ਇਕੱਠਾ ਕਰ ਰਹੀਆਂ ਹਨ, ਇਨ੍ਹਾਂ ‘ਚ ਥ੍ਰੈਡਸ, ਇੰਸਟਾਗ੍ਰਾਮ, ਫੇਸਬੁੱਕ, ਮੈਸੇਂਜਰ ਅਤੇ ਲਿੰਕਡਇਨ ਸ਼ਾਮਲ ਹਨ। ਇਹ ਸਾਰੀਆਂ ਐਪਸ ਤੀਜੀ ਧਿਰ ਨਾਲ 82% ਡਾਟਾ ਸਾਂਝਾ ਕਰ ਰਹੀਆਂ ਹਨ