ਹਾਰਦਿਕ ਪੰਡਯਾ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਖਿਡਾਰੀ ਹਨ, ਕਿਉਂਕਿ ਉਹ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਦੇ ਰੂਪ ਵਿੱਚ ਭਾਰਤ ਦੀ ਜਿੱਤ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਸਕਦੇ ਹਨ। ਪਲੇਇੰਗ ਇਲੈਵਨ ‘ਚ ਉਨ੍ਹਾਂ ਦੀ ਮੌਜੂਦਗੀ ਨਾਲ ਟੀਮ ਦਾ ਸੰਤੁਲਨ ਕਾਫੀ ਚੰਗਾ ਹੋ ਜਾਂਦਾ ਹੈ। ਇਸ ਵਿਸ਼ਵ ਕੱਪ ਦੇ ਪਹਿਲੇ ਕੁਝ ਮੈਚਾਂ ‘ਚ ਹਾਰਦਿਕ ਪੰਡਯਾ ਟੀਮ ਦੇ ਨਾਲ ਸਨ ਪਰ ਪੁਣੇ ‘ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ ‘ਚ ਹਾਰਦਿਕ ਦੇ ਖੱਬੇ ਗਿੱਟੇ ‘ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਟੀਮ ਤੋਂ ਬਾਹਰ ਹੋ ਗਏ ਸੀ।
ਹਾਰਦਿਕ ਫਿਲਹਾਲ BCCI ਦੀ ਮੈਡੀਕਲ ਟੀਮ ਦੇ ਨਾਲ NCA ‘ਚ ਹਨ, ਜੋ ਉਨ੍ਹਾਂ ਦੀ ਫਿਟਨੈੱਸ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਪਰ ਸੂਤਰਾਂ ਮੁਤਾਬਿਕ “ਹਾਰਦਿਕ ਪੰਡਯਾ ਐਨਸੀਏ ਦੇ ਕੁਝ ਨੈੱਟ ਸੈਸ਼ਨਾਂ ਵਿੱਚ ਪਹਿਲਾਂ ਹੀ ਅਭਿਆਸ ਕਰ ਚੁੱਕੇ ਹਨ, ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹਨ ਅਤੇ ਠੀਕ ਨਜ਼ਰ ਆ ਰਹੇ ਹਨ। ਫਿਲਹਾਲ, ਇਹ ਦੱਸਣਾ ਮੁਸ਼ਕਿਲ ਹੋਵੇਗਾ ਕੀ ਉਹ ਕਦੋਂ ਵਾਪਸੀ ਕਰ ਰਹੇ ਹਨ ਪਰ ਸੰਕੇਤ ਬਹੁਤ ਚੰਗੇ ਲੱਗ ਰਹੇ ਹਨ ਅਤੇ ਭਾਰਤ ਦੇ ਅਜੇਤੂ ਪ੍ਰਦਰਸ਼ਨ ਨੇ ਨਿਸ਼ਚਿਤ ਤੌਰ ‘ਤੇ ਹਾਰਦਿਕ ਨੂੰ ਠੀਕ ਹੋਣ ਲਈ ਹੋਰ ਸਮਾਂ ਦਿੱਤਾ ਹੈ ਤਾਂ ਜੋ ਉਹ ਨਾਕਆਊਟ ਲਈ ਤਿਆਰ ਰਹਿਣ।