ਭਾਰਤੀ ਕ੍ਰਿਕਟ ਟੀਮ ਨੇ ਦਿਲ੍ਹੀ ਵਿਖੇ ਅਰੁਣ ਜੇਤਲੀ ਇੰਟਰਨੈਸ਼ਨਲ ਸਟੇਡੀਅਮ ਵਿਚ ਅਫਗਾਨਿਸਤਾਨ ਦੇ ਵਿਰੁਧ ਹੋਏ ਦੂਜੇ ਵਿਸ਼ਵ ਕੱਪ ਦੇ ਮੈਚ ਨੂੰ ਜਿੱਤ ਲਿਆ ਹੈ| 273 ਦੌੜਾਂ ਦੇ ਆਂਕੜੇ ਦਾ ਪਿਛਾ ਕਰਦੇ ਹੋਏ, ਕਪਤਾਨ ਰੋਹਿਤ ਸ਼ਰਮਾ ਨੇ 84 ਗੇਂਦਾਂ ਵਿੱਚ 131 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ ਉਨ੍ਹਾਂ ਨੇ 5 ਛੱਕੇ ਅਤੇ 16 ਚੌਕੇ ਲਗਾਏ। ਰੋਹਿਤ ਸ਼ਰਮਾ ਨੇ ਇਸ ਸ਼ਤਕ ਨਾਲ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿਤਾ ਹੈ। ਇਸਦੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋ ਵੱਧ ਛੱਕੇ ਲਗਾਉਣ ਦਾ ਰਿਕਾਰਡ ਵੀ ਰੋਹਿਤ ਦੇ ਨਾ ਹੋ ਗਿਆ ਹੈ।
ਦੱਸ ਦਈਏ ਕਿ ਇਸ ਤੋ ਪਹਿਲਾਂ ਇਹ ਰਿਕਾਰਡ ਕ੍ਰਿਸ ਗੈਲ ਦੇ ਨਾ ਸੀ ਜਿਨਾ ਨੇ ਅੰਤਰਰਾਸ਼ਟਰੀ ਖੇਡਾਂ ਵਿਚ 553 ਛੱਕੇ ਮਾਰੇ ਸਨ ਅਤੇ ਇਸਦੇ ਨਾਲ ਹੀ ਉਹ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਖਿਡਾਰੀ ਵੀ ਬਣ ਗਏ ਹਨ। ਇਹ ਕਿਰਤੀ ਪਹਿਲਾਂ ਕਪਿਲ ਦੇਵ ਜੀ ਦੇ ਨਾ ਸੀ| ਇਸਦੇ ਨਾਲ ਹੀ ਵਿਰਾਟ ਕੋਹਲੀ ਨੇ ਅਜੇਤੂ 55 ਅਤੇ ਈਸ਼ਾਨ ਕਿਸ਼ਨ ਨੇ 47 ਰਨ ਬਣਾਏ । ਰੋਹਿਤ ਅਤੇ ਈਸ਼ਾਨ ਵਿਚਾਲੇ 156 ਦੌੜਾਂ ਦੀ ਸਾਂਝੇਦਾਰੀ ਹੋਈ । ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਨੇ 8 ਵਿਕਟਾਂ ਗੁਆ ਕੇ 272 ਰਨ ਬਨਾਏ ।
ਕਪਤਾਨ ਹਸ਼ਮਤੁੱਲਾ ਸ਼ਹੀਦੀ ਨੇ 80 ਰਨਾ ਦੀ ਸ਼ਾਨਦਾਰ ਪਾਰੀ ਖੇਡੀ । ਜਦਕਿ ਅਜ਼ਮਤੁੱਲਾ ਉਮਰਜ਼ਈ ਨੇ 62 ਰਨਾ ਬਣਾਈਆਂ। ਭਾਰਤ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 39 ਰਨ ਦੇ ਕੇ 4 ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ। ਕੁਲਦੀਪ ਯਾਦਵ ਅਤੇ ਸ਼ਾਰਦੁਲ ਠਾਕੁਰ ਨੂੰ 1-1 ਸਫਲਤਾ ਮਿਲੀ। ਅਫਗਾਨਿਸਤਾਨ ਲਈ ਰਾਸ਼ਿਦ ਖਾਨ ਨੇ 2 ਵਿਕਟਾਂ ਲਈਆਂ । ਇਸ ਮੈਚ ਤੋ ਬਾਅਦ ਹੁਣ ਭਾਰਤ ਦਾ ਅਗਲਾ ਮੈਚ 14 ਤਰੀਕ ਨੂੰ ਪਾਕਿਸਤਾਨ ਖਿਲਾਫ ਹੈ |