ਹਾਲ ਹੀ ‘ਚ ਚੋਣ ਕਮਿਸ਼ਨ ਵੱਲੋਂ ਰਾਜਸਥਾਨ ਵਿੱਚ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ। ਹੁਣ ਰਾਜਸਥਾਨ ਵਿੱਚ 23 ਨਵੰਬਰ ਨਹੀਂ ਨਹੀਂ ਸਗੋਂ 25 ਨਵੰਬਰ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਸਿਰਫ਼ ਵੋਟਾਂ ਦੀ ਤਰੀਕ ਹੀ ਬਦਲੀ ਹੈ, ਬਾਕੀ ਸਾਰੇ ਪ੍ਰੋਗਰਾਮ ਪਹਿਲਾਂ ਵਾਂਗ ਹੀ ਰੱਖੇ ਗਏ ਹਨ। ਇਹ ਪਹਿਲੀ ਵਾਰ ਹੈ ਕਿ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਤਰੀਕ ਵਿੱਚ ਬਦਲਾਅ ਕੀਤਾ ਗਿਆ ਹੈ
ਦੱਸ ਦਈਏ ਕਿ ਜਿਹੜੀ ਤਰੀਕ ਪਹਿਲਾਂ ਤੈਅ ਕੀਤੀ ਗਈ ਸੀ, ਉਸ ਦਿਨ ਰਾਜਸਥਾਨ ‘ਚ ਸੱਭਿਆਚਾਰ ਅਤੇ ਧਾਰਮਿਕ ਆਸਥਾ ਨਾਲ ਜੁੜਿਆ ਇੱਕ ਵੱਡਾ ਤਿਉਹਾਰ ਹੈ ਦੇਵਠਾਨ ਇਕਾਦਸ਼ੀ ਹੈ। ਰਾਜਸਥਾਨ ਵਿੱਚ ਇਸਦਾ ਵਧੇਰੇ ਪ੍ਰਭਾਵ ਹੈ। ਭਾਵ ਇਸ ਦਿਨ ਸ਼ੁਭ ਸਮੇਂ ਬਾਰੇ ਪੁੱਛੇ ਬਿਨਾਂ ਵਿਆਹ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦਿਨ ਰਾਜਸਥਨ ‘ਚ ਕਰੀਬ 50 ਹਜ਼ਾਰ ਵਿਆਹ ਹੋਣਗੇ। ਵਿਆਹਾਂ ਕਾਰਨ ਲੋਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਗੇ। ਅਜਿਹੇ ‘ਚ ਡਰ ਸੀ ਕਿ ਇਸ ਦਿਨ ਇਹ ਘੱਟ ਲੋਕ ਹੀ ਸ਼ਾਇਦ ਵੋਟ ਪਾਉਣ ਜਾ ਸਕਣ, ਕਈ ਸਮਾਜਿਕ ਸੰਸਥਾਵਾਂ ਨੇ ਇਸ ਸਬੰਧੀ ਪੱਤਰ ਵੀ ਲਿਖੇ ਸਨ। ਇਸ ਤੋਂ ਬਾਅਦ ਵੋਟਿੰਗ ਦੀ ਤਰੀਕ ਬਦਲ ਕੇ ਦੋ ਦਿਨ ਅੱਗੇ ਕਰ ਦਿੱਤੀ ਗਈ।